اُ توں شروع ہون والے پنجابی لفظاں دے معنےਵ

ਸੰ. ਵਿਕਾਸ. ਖਿੜਨਾ। ੨. ਪ੍ਰਸੰਨਤਾ. "ਨਾਨਕ ਭਗਤਾ ਸਦਾ ਵਿਗਾਸੁ." (ਜਪੁ) ੩. ਸੰ. ਵਿਕਾਸ਼. ਚਮਕ. ਪ੍ਰਕਾਸ਼. "ਦੀਪਕੁ ਸਬਦਿ ਵਿਗਾਸਿਆ." (ਸ੍ਰੀ ਅਃ ਮਃ ੧) ੪. ਸਿੰਧੀ. ਵ੍ਯਬੱਸ. ਹੋਰ ਨਹੀਂ. ਅਲੰ.


ਨਿੰਦਾ. ਦੇਖੋ, ਬਿਗਾਨ ੨.


ਕ੍ਰਿ- ਵਿਗਾੜਨਾ. ਵਿਕ੍ਰਿਤ ਕਰਨਾ. ਵਿਕਾਰ ਸਹਿਤ ਕਰਨਾ. ਹੋਰ ਸ਼ਕਲ ਤੋਂ ਹੋਰ ਬਣਾ ਦੇਣਾ. "ਪ੍ਰਹਲਾਦਿ ਸਭਿ ਚਾਟੜੇ ਵਿਗਾਰੇ." (ਭੈਰ ਅਃ ਮਃ ੩)


ਦੇਖੋ, ਬਿਗਾੜ.


ਦੇਖੋ, ਵਿਗਾਰਨਾ। ੨. ਵਿਗ੍ਰਹ (ਲੜਾਈ) ਕਰਨਾ. ਵਿਰੋਧ ਕਰਨਾ.


ਕ੍ਰਿ. ਵਿ- ਵਿਗਾੜਕੇ. ਵਿਕਾਰ ਸਹਿਤ ਕਰਕੇ. "ਕਾਇਆ ਕੂੜਿ ਵਿਗਾੜਿ, ਕਾਹੇ ਨਾਈਐ?" (ਵਡ ਛੰਤ ਮਃ ੧)