اُ توں شروع ہون والے پنجابی لفظاں دے معنےਅ

ਦੇਖੋ, ਅਦ੍ਵਿਤੀਯ.


ਅ਼. [عدوُ] ਸੰਗ੍ਯਾ- ਵੈਰੀ. ਦੁਸ਼ਮਨ.


ਵਿ- ਦੁੱਖ ਰਹਿਤ। ੨. ਨਿਰਦੋਸ. ਦੂਸਣ ਬਿਨਾ। ੩. ਨਿਰਵਿਕਾਰ. "ਮਨ ਰਹ੍ਯੋ ਅਦੂਖਾ." (ਗੁਪ੍ਰਸੂ)


ਵਿ- ਅਦ੍ਵਿਤੀਯ. ਅਦੁਤੀ.


ਅ਼. [عُدوُل] ਉ਼ਦੂਲ. ਸੰਗ੍ਯਾ- ਇਨਕਾਰ. ਨਿਸੇਧ. ਖੰਡਨ। ੨. ਵਿਰੁੱਧ ਹੋਣਾ. ਪ੍ਰਤਿਕੂਲਤਾ. "ਹੁਕਮਅਦੂਲੀ ਗੁਨਹਿ ਵਿਚਾਰੋ." (ਗੁਪ੍ਰਸੂ)


ਸੰਗ੍ਯਾ- ਰਾਖਸ. ਅਦੇਵ. ਅਸੁਰ। ੨. ਵਿ- ਅਦੇਯ. ਜੋ ਨਾ ਦੇਣ ਯੋਗ੍ਯ ਹੋਵੇ. "ਦੇਂਉ ਅਦੇਉ ਵਸਤੁ ਜੋ ਹੋਈ." (ਨਾਪ੍ਰ)


ਜੇ ਦੇਣ ਲਾਇਕ ਨਹੀਂ. ਦੇਖੋ, ਅਦੇਯ। ੨. ਸੰਗ੍ਯਾ- ਜੋ ਨਹੀਂ ਦੇਵ. ਅਦੇਵ. ਅਸੁਰ. ਦੇਖੋ, ਦੇਅ.


ਵਿ- ਦੇਸ਼ ਰਹਿਤ. ਜਿਸ ਦਾ ਕੋਈ ਖ਼ਾਸ ਦੇਸ਼ ਨਹੀਂ. "ਅਕਾਲ ਪੁਰਖ ਅਦੇਸ." (ਜਾਪੁ)#੨. ਮੰਦ ਦੇਸ਼. ਬੁਰਾ ਦੇਸ਼। ੩. ਦੇਖੋ, ਆਦੇਸ਼.