اُ توں شروع ہون والے پنجابی لفظاں دے معنےਸ

ਦੇਖੋ, ਸਮੰਦ। ੨. ਸ਼੍ਰੀ ਗੁਰੂ ਅਰਜਨਦੇਵ ਜੀ ਦਾ ਇੱਕ ਸਿੱਖ, ਜਿਸ ਨੂੰ ਸਤਿਗੁਰੂ ਨੇ ਸੰਮੁਖ (ਸਨਮੁਖ) ਅਤੇ ਵਿਮੁਖ (ਬੇਮੁਖ) ਨਾ ਲੱਛਣ ਦੱਸਕੇ ਪਰਮਾਰਥ ਉਪਦੇਸ਼ ਕੀਤਾ.


ਸਮੁੰਦਰ ਵਿੱਚ. "ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ." (ਜਪੁ)


ਦੇਖੋ, ਸਮੁੰਦ ਸਾਗਰ.


ਸੰ. समुन्नति. ਸੰਗ੍ਯਾ- ਤਰੱਕੀ। ੨. ਉੱਚਤਾ.


ਸੰਗ੍ਯਾ- ਦਰਿਆਈ ਘੋੜਾ। ੨. ਉੱਚੈਸ਼੍ਰਵਾ ਸੂਰਜ ਦਾ ਘੋੜਾ, ਜੋ ਸਮੁੰਦਰ ਰਿੜਕਨ ਸਮੇਂ ਨਿਕਲਿਆ ਸੀ. ਦੇਖੋ, ਲੋਹੀਅੰ.