اُ توں شروع ہون والے پنجابی لفظاں دے معنےਜ

ਸੰਗ੍ਯਾ- ਸੰਸਾਰ ਉਤਪੰਨ ਕਰਤਾ ਵਾਹਗੁਰੂ. "ਜਗਤਪਿਤਾ ਹੈ ਸਰਬ ਪ੍ਰਾਨ ਕੋ ਅਧਾਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਬ੍ਰਹਮਾ. "ਜਗਤਪਿਤਾ ਪਦ ਪ੍ਰਿਥਮ ਕਹਿ ਸੁਤ ਪਦ ਅੰਤ ਬਖਾਨ." (ਸਨਾਮਾ) ਜਗਤਪਿਤਾ (ਬ੍ਰਹਮਾ) ਸੁਤ (ਪੁਤ੍ਰ) ਬ੍ਰਹਮਪੁਤ੍ਰ ਦਰਿਆ.


ਦੇਖੋ, ਜਗਤਪਿਤਾ ੨। ੨. ਨਾਰਦਮੁਨਿ। ੩. ਸਨਕਾਦਿ ਰਿਖੀ.


ਸੰਗ੍ਯਾ- ਸੰਸਾਰ ਦੇ ਪ੍ਰਾਣਰੂਪ ਕਰਤਾਰ। ੨. ਪਵਨ. ਪੌਣ.


ਬੁਰਾਹਨਪੁਰ ਨਿਵਾਸੀ ਛੀਵੇਂ ਸਤਿਗੁਰੂ ਦਾ ਸਿੱਖ, ਜੋ ਮਹਾਨ ਯੋਧਾ ਅਤੇ ਆਤਮਗ੍ਯਾਨੀ ਸੀ। ੨. ਬ੍ਰਹਮਣ ਜਾਤਿ ਤੋਂ ਸਿੱਖ ਬਣਿਆ ਹੋਇਆ ਇੱਕ ਮਸੰਦ, ਜੋ ਲਹੌਰ ਰਹਿੰਦਾ ਸੀ. ਮਸੰਦਾਂ ਨੂੰ ਦੰਡ ਦੇਣ ਸਮੇਂ ਦਸ਼ਮੇਸ਼ ਨੇ ਇਸ ਨੂੰ ਬਖ਼ਸ਼ ਦਿੱਤਾ ਸੀ। ੩. ਭਾਈ ਫੇਰੂ ਸੱਚੀਦਾੜ੍ਹੀ ਦਾ ਪੋਤਾਚੇਲਾ ਸੰਤ, ਜੋ ਵਡੀ ਕਰਣੀ ਵਾਲਾ ਹੋਇਆ ਹੈ.


ਸੰਗ੍ਯਾ- ਜਗਤ- ਅਗ੍ਰ. ਜਗਤ ਤੋਂ ਪਹਿਲਾਂ ਹੋਣ ਵਾਲਾ. ਜਗਤ ਦਾ ਮੂਲ ਕਾਰਣ. "ਗਹੋ ਸਰਣ ਜਗਤਾਗਰ." (ਹਜਾਰੇ ੧੦)


ਸੰਗ੍ਯਾ- ਜਗਤਸ਼੍ਰੇਣਿ. ਜਗਤ ਦੀ ਰਚਨਾ ਦਾ ਸਿਲਸਿਲਾ. "ਜਗਤਾਵਲਿ ਕਰਤਾ." (ਗ੍ਯਾਨ)


ਸੰ. ਸੰਗ੍ਯਾ- ਪ੍ਰਿਥਿਵੀ। ੨. ਸੰਸਾਰ. ਜਗਤ। ੩. ਇੱਕ ਵੈਦਿਕ ਛੰਦ, ਜਿਸ ਦੇ ਹਰੇਕ ਚਰਣ ਵਿੱਚ ਬਾਰਾਂ ਅੱਖਰ ਹੁੰਦੇ ਹਨ. ਚਾਰ ਚਰਣਾਂ ਦੇ ੪੮ ਅੱਖਰ. ਕਾਮਿਨੀ ਮੋਹਨਾ, ਤੋਟਕ ਅਤੇ ਭੁਜੰਗਪ੍ਰਯਾਤ ਆਦਿ ਛੰਦ ਸਭ "ਜਗਤੀ" ਜਾਤਿ ਦੇ ਹਨ.


ਜਗਤ- ਈਸ਼. ਦੇਖੋ, ਜਗਦੀਸ਼.


ਦੇਖੋ, ਜਗਤ. "ਨਿਜਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ." (ਸਃ ਮਃ ੯) ੨. ਲੋਕ. "ਜਗਤੁ ਭਿਖਾਰੀ ਫਿਰਤ ਹੈ." (ਸਃ ਮਃ ੯)


ਦੇਖੋ, ਜਗਤ ਸੰਸਾਰ.


ਭਾਊ ਗੋਤ ਦਾ ਗੁੱਜਰ ਸਰਦਾਰ, ਜੋ ਪਹਾੜੀ ਰਾਜਿਆਂ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਲੜਨ ਆਇਆ, ਅਤੇ ਪ੍ਯਾਰੇ ਸਾਹਿਬ ਸਿੰਘ ਦੀ ਗੋਲੀ ਨਾਲ ਮੋਇਆ.