اُ توں شروع ہون والے پنجابی لفظاں دے معنےਦ

ਅ਼. [دہقان] ਦੇਹਗਾਨ ਦਾ ਬਦਲ. ਪਿੰਡਵਾਲਾ। ੨. ਪੇਂਡੂ. ਗਁਵਾਰ.


ਦੇਖੋ, ਦਹਨ. "ਭ੍ਰਮ ਭ੍ਰਾਂਤਿ ਦਹਣ ਸੀਤਲ ਸੁਖਦਾਤਉ." (ਸਵੈਯੇ ਮਃ ੫. ਕੇ)


ਦੇਖੋ, ਦਸ ਦਿਸਾ। ੨. ਕ੍ਰਿ. ਵਿ- ਦਸ਼ੋ ਦਿਸ਼ਾ ਵਿੱਚ. ਭਾਵ- ਸਾਰੇ "ਦਹ ਦਿਸ ਪੂਰਿਰਹਿਆ ਜਸੁ ਸੁਆਮੀ." (ਸੂਹੀ ਛੰਤ ਮਃ ੫) "ਦਹ ਦਿਸਿ ਪੂਜ ਹੋਵੈ ਹਰਿਜਨ ਕੀ." (ਸੂਹੀ ਛੰਤ ਮਃ ੩)


ਸੰ. ਸੰਗ੍ਯਾ- ਭਸਮ ਕਰਨ ਦੀ ਕ੍ਰਿਯਾ. ਦਾਹ "ਸਤ੍ਰੁ ਦਹਨ ਹਰਿਨਾਮ ਕਹਨ." (ਗੂਜ ਮਃ ੫) "ਹਰਿ ਸਿਮਰਨ ਦਹਨ ਭਏ ਮਲ." (ਟੋਡੀ ਮਃ ੫) ੨. ਅਗਨਿ. "ਤ੍ਰਿਸਨਾ ਦਹਨ ਬਿਖੇ ਜੋ ਦਹਨਾ." (ਨਾਪ੍ਰ) ੩. ਕ੍ਰੋਧੀ ਪੁਰੁਸ। ੪. ਫ਼ਾ. [دہن] ਮੁਖ. ਮੂੰਹ.


ਦੇਖੋ, ਦਹਨ ੧. "ਦੂਤ ਦਹਨੁ ਭਇਆ, ਗੋਵਿੰਦ ਪ੍ਰਗਟਾਇਆ." (ਆਸਾ ਛੰਤ ਮਃ ੫)


ਅ਼. [دہر] ਸੰਗ੍ਯਾ- ਸਮਾਂ. ਵੇਲਾ। ੨. ਸੰਸਾਰ. ਜਗਤ। ੩. ਸੰ. ਭਾਈ. ਭ੍ਰਾਤਾ। ੪. ਬਾਲਕ। ੫. ਵਰੁਣ ਦੇਵਤਾ। ੬. ਕੁੱਕੜ. ਮੁਰਗਾ। ੭. ਨਰਕ। ੮. ਚੂਹੀ। ੯. ਵਿ- ਛੋਟਾ। ੧੦. ਥੋੜਾ। ੧੧. ਦੁਰ੍‍ਬੋਧ. ਜਿਸ ਦਾ ਸਮਝਣਾ ਔਖਾ ਹੋਵੇ.


ਫ਼ਾ. [دہرہ] ਸੰਗ੍ਯਾ- ਛੋਟੀ ਤਲਵਾਰ। ੨. ਖ਼ੰਜਰ.


ਅ਼. [دہری] ਸੰਗ੍ਯਾ- ਜੋ ਸਮਯ (ਕਾਲ) ਨੂੰ ਹੀ ਜਗਤ ਦੇ ਰਚਣ ਅਤੇ ਨਾਸ਼ ਕਰਨ ਵਾਲਾ ਮੰਨਦਾ ਹੈ। ੨. ਨਾਸ੍ਤਿਕ. ਈਸ਼੍ਵਰ ਅਤੇ ਪਰਲੋਕ ਨਾ ਮੰਨਣ ਵਾਲਾ. Atheist.