اُ توں شروع ہون والے پنجابی لفظاں دے معنےਨ

ਸੰ. ਨਕ੍ਤਾ. ਸੰਗ੍ਯਾ- ਰਾਤ੍ਰਿ. ਰਾਤ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਰਾਤ ਦਾ ਨਾਉਂ ਨਕ੍ਤਾ ਇਸ ਲਈ ਹੈ ਕਿ ਉਹ ਓਸ (ਤ੍ਰੇਲ) ਨਾਲ ਨਕ੍ਤ (ਗਿੱਲਾ) ਕਰਦੀ ਹੈ। ੨. ਹਲਦੀ.


ਰਾਤ ਵੇਲੇ ਅੰਨ੍ਹਾ ਹੋਣ ਦਾ ਰੋਗ. ਦੇਖੋ, ਅੰਧਨ੍ਰੇਤ੍ਰਾ.


ਅ਼. [نقد] ਸੰਗ੍ਯਾ- ਸਿੱਕੇ ਦੀ ਸ਼ਕਲ ਵਿੱਚ ਧਨ। ੨. ਵਿ- ਤਿਆਰ. ਪ੍ਰਸ੍‍ਤੁਤ.


ਅ਼. [نقدی] ਸੰਗ੍ਯਾ- ਰੋਕ. ਸਿੱਕੇ ਦੀ ਸ਼ਕਲ ਵਿੱਚ ਦੌਲਤ.