ਅ਼. [حّج] ਹ਼ੱਜ. ਕਾਬੇ ਦੀ ਯਾਤ੍ਰਾ, ਜੋ ਮੁਸਲਮਾਨ ਲਈ ਧਰਮ ਦਾ ਉਸੂਲ (ਨਿਯਮ) ਜਾਣਕੇ ਕਰਨੀ ਜ਼ਰੂਰੀ ਹੈ.#ਇਹ ਹਿਜਰੀ ਸਾਲ ਦੇ ਬਾਰ੍ਹਵੇਂ ਮਹੀਨੇ "ਜੁਲਹ਼ਿਜਹ" [ذُل حجہ] ਵਿੱਚ ਹੁੰਦੀ ਹੈ. ਇਸ ਦੇ ਕਰਨ ਦੀ ਰੀਤਿ ਇਹ ਹੈ-#ਜਦ ਮੱਕਾ ਇੱਕ ਪੜਾਉ ਰਹਿ ਜਾਵੇ, ਤਦ ਯਾਤ੍ਰੀ ਇਸਨਾਨ ਕਰਕੇ "ਏਹ਼ਰਾਮ" [ایحرام] ਬੰਨ੍ਹੇ, ਅਰਥਾਤ ਪਹਿਲੇ ਵਸਤ੍ਰ ਤਿਆਗਕੇ ਕੇਵਲ ਦੋ ਚਾਦਰਾਂ ਰੱਖੇ, ਇੱਕ ਤੇੜ ਅਤੇ ਦੂਜੀ ਸਰੀਰ ਉੱਤੇ. ਜੁੱਤੀ ਦਾ ਤਿਆਗ ਕਰੇ. ਖੜਾਵਾਂ ਪਹਿਰਨ ਦੀ ਰੋਕ ਨਹੀਂ. ਗੀਤ "ਤਲਬੀਯਾ" [تلبیہ] ਗਾਉਂਦਾ ਹੋਇਆ ਮੱਕੇ ਪਹੁੰਚੇ. ਗੀਤ ਦਾ ਅਰਥ ਇਹ ਹੈ- "ਮੈ ਤੇਰੀ ਸੇਵਾ ਲਈ ਖੜਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, ਨਿਸਚੇ ਕਰਕੇ ਤੇਰੀ ਹੀ ਉਸਤਤਿ ਹੈ, ਤੇਰੀ ਹੀ ਬਾਦਸ਼ਾਹਤ ਹੈ."#ਕਾਬੇ ਮੰਦਿਰ ਪਾਸ ਜਾਕੇ ਇਸਨਾਨ ਕਰੇ ਅਤੇ "ਸੰਗ ਅਸਵਦ" [سنگ اسود] ਨੂੰ ਚੁੰਮੇ. ਸੱਤ "ਤ਼ਵਾਫ਼" [طواف] (ਪਰਿਕ੍ਰਮਾ) ਕਾਬੇ ਦੀਆਂ ਕਰੇ, ਤਿੰਨ ਤੇਜ ਚਾਲ ਨਾਲ ਅਤੇ ਚਾਰ ਹੌਲੀ ਹੌਲੀ. ਕਾਬੇ ਨੂੰ ਆਪਣੇ ਖੱਬੇ ਹੱਥ ਰੱਖੇ. ਹਰ ਪਰਿਕ੍ਰਮਾ ਕਰਦਾ ਕਾਲੇ ਪੱਥਰ ਨੂੰ ਚੁੰਮੇ. ਫੇਰ ਇਬਰਾਹੀਮ ਦੇ ਮਕਾਮ ਪੁਰ ਜਾਵੇ ਅਤੇ ਉੱਥੇ ਪ੍ਰਾਰਥਨਾ ਕਰੇ. ਉੱਥੋਂ ਹਟਕੇ ਪਹਾੜੀ "ਸਫ਼ਾ ਮਰੂਹ" [مروُہ-صفا] ਉੱਪਰ ਜਾਕੇ ਕਾਬੇ ਵੱਲ ਮੂੰਹ ਕਰਕੇ ਪ੍ਰਾਰਥਨਾ ਕਰੇ, ਫੇਰ ਮਰਵਾ ਚੋਟੀ ਤੇ ਜਾਕੇ ਪ੍ਰਾਰਥਨਾ ਕਰੇ, ਫੇਰ ਕਾਬੇ ਵਿੱਚ ਆਕੇ "ਖ਼ੁਤ਼ਬਾ" [خطبہ] ਸੁਣੇ, ਫੇਰ ਮਕਾਮ "ਮਿਨਾ" [مِنےٰ] ਪੁਰ ਜਾਕੇ ਰਾਤ ਰਹੇ. ਉੱਥੋਂ ਪਹਾੜੀ "ਅ਼ਰਫ਼ਾਤ" [عرفات] ਨੂੰ ਜਾਵੇ. ਉੱਥੇ ਪ੍ਰਾਰਥਨਾ ਕਰੇ. ਅਤੇ ਖ਼ੁਤਬਾ ਸੁਣੇ. ਇਥੋਂ "ਮੁਜ਼ਦਲਿਫ਼ਾ" [مُزدلفہ] ਮਕਾਮ ਪੁਰ ਸੰਝ ਦੀ ਨਮਾਜ਼ ਪੜ੍ਹੇ.#ਉੱਪਰ ਦੱਸੀ ਸਾਰੀ ਕ੍ਰਿਯਾ ਨੌਵੀਂ ਤਿਥਿ ਤੀਕ ਸਮਾਪਤ ਕਰਕੇ ਦਸਵੀਂ ਜੋ "ਨਹ਼ਰ" [نہر] ਕੁਰਬਾਨੀ ਦਾ ਦਿਨ ਹੈ, ਉਸ ਵਿੱਚ ਮੁਜ਼ਦਲਿਫ਼ਾ ਮਕਾਮ ਪੁਰ ਨਮਾਜ਼ ਪੜ੍ਹਕੇ ਸ਼ੈਤ਼ਾਨ ਦੇ (ਥੰਮ) ਪਾਸ ਜਾਕੇ ਸੱਤ ਪੱਥਰ ਸੁੱਟੇ. ਫੇਰ ਮਿਨਾ ਪਹੁੰਚਕੇ ਕੁਰਬਾਨੀ ਦੇਵੇ. ਬਕਰਾ, ਦੁੰਬਾ, ਗਾਂ, ਅਥਵਾ ਉੱਠ ਨੂੰ ਕਾਬੇ ਵੱਲ ਸਿਰ ਕਰਕੇ ਲਿਟਾਵੇ, ਪਸੂ ਦੇ ਸੱਜੇ ਪਾਸੇ ਖੜਾ ਹੋਕੇ "ਅੱਲਾਹੂ ਅਕਬਰ" ਕਹਿਕੇ ਗਲ ਤੇ ਛੁਰੀ ਚਲਾਵੇ. ਇਸ ਪਿੱਛੋਂ ਹਾਜੀ "ਏਹਰਾਮ" ਤਿਆਗਕੇ ਮਨ ਭਾਉਂਦੇ ਵਸਤ੍ਰ ਪਹਿਰੇ, ਮੁੰਡਨ ਕਰਾਵੇ, ਨਹੁੰ ਲੁਹਾਵੇ, ਅਰ ਤਿੰਨ ਦਿਨ ਮੱਕੇ ਹੋਰ ਠਹਿਰੇ, ਮੱਕੇ ਤੋਂ ਤੁਰਨ ਵੇਲੇ ਕਾਬੇ ਦੀ ਫੇਰ ਪਰਿਕ੍ਰਮਾ ਕਰੇ ਅਤੇ ਸ਼ੈਤਾਨ ਦੇ ਥੰਮ ਤੇ ਸੱਤ ਵੱਟੀਆਂ ਸੁੱਟੇ, ਅਤੇ ਜ਼ਮਜ਼ਮ [زمزم] ਖੂਹ ਦਾ ਪਾਣੀ ਪੀਵੇ.#ਬਹੁਤੇ ਮੁਸਲਮਾਨ ਮੱਕੇ ਦੀ ਯਾਤ੍ਰਾ ਪਿੱਛੋਂ ਹਜਰਤ ਮੁਹ਼ੰਮਦ ਦੀ ਕ਼ਬਰ ਦੀ ਯਾਤ੍ਰਾ ਲਈ ਮਦੀਨੇ ਜਾਂਦੇ ਹਨ ਅਤੇ ਇਸ ਬਿਨਾ ਹੱਜ ਪੂਰਣ ਨਹੀਂ ਸਮਝਦੇ, ਪਰ "ਵਹਾਬੀ" ਲੋਕ ਕਬਰ ਦਾ ਸਨਮਾਨ ਧਰਮ ਵਿਰੁੱਧ ਮੰਨਦੇ ਹਨ, ਇਸ ਲਈ ਉਹ ਮਦੀਨੇ ਦੀ ਯਾਤ੍ਰਾ ਨਹੀਂ ਕਰਦੇ.#ਜੋ ਉੱਪਰ ਲਿੱਖੀ ਰੀਤੀ ਨਾਲ ਹੱਜ ਕਰਦਾ ਹੈ ਉਹ ਹਾਜੀ ਸੱਦੀਦਾ ਹੈ. "ਕਿਆ ਹਜ ਕਾਬੈ ਜਾਂਏ." (ਪ੍ਰਭਾ ਕਬੀਰ) ਦੇਖੋ, ਮੱਕਾ ਸ਼ਬਦ.
ਫ਼ਾ. [ہژدہ] ਹਜ਼ਦਹ. ਅਸ੍ਟਾਦਸ਼. ਅਠਾਰਾਂ. ਦਸ ਅਤੇ ਅੱਠ.
ਅ਼. [ہزم] ਹਜਮ. ਤੋੜਨਾ. ਚੂਰ ਕਰਨਾ। ੨. ਪਚਣਾ. ਮੇਦੇ ਵਿੱਚ ਜਾਕੇ ਗਿਜਾ ਦਾ ਹੱਲ ਹੋਣਾ.
nan
nan
ਅ਼. [حضرت] ਹ਼ਜਰਤ. ਸੰਗ੍ਯਾ- ਸਮੀਪਤਾ. ਨਜ਼ਦੀਕੀ. ਹੁਜੂਰ। ੨. ਬਜੁਰਗਾਂ ਦੇ ਨਾਉਂ ਨਾਲ ਸਨਮਾਨ ਬੋਧਕ ਸ਼ਬਦ. "ਹਜਰਤ ਜੋ ਫਰਮਾਇਆ ਫਤਵਾ ਮੰਝ ਕਿਤਾਬ." (ਜਸਾ)
nan
nan
ਦੇਖੋ, ਹਾਜਾਰਾਤ.
ਅਟਕ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਦੇਖੋ, ਰਾਮ ਸਿੰਘ ੮.
ਦੇਖੋ, ਹਜੋ.