اُ توں شروع ہون والے پنجابی لفظاں دے معنےਅ

ਫ਼ਾ. [اندیشہ] ਅੰਦੇਸ਼ਾ. ਸੰਗ੍ਯਾ- ਵਿਚਾਰ. ਧ੍ਯਾਨ. ਫਿਕਰ। ੨. ਈਰਖਾ। ੩. ਸੰਸਾ. ਭ੍ਰਮ. "ਚੂਕੇ ਮਨਹੁ ਅਦੇਸਾ." (ਵਡ ਛੰਤ ਮਃ ੫) ੪. ਡਰ. ਭੈ.


ਵਿ- ਜੋ ਦੇਖਿਆ ਨਹੀਂ ਜਾਂਦਾ. ਅਦ੍ਰਿਸ਼੍ਯ. "ਜਸ ਅਦੇਖਿ ਤਸ ਰਾਖਿ ਬਿਚਾਰਾ." (ਗਉ ਬਾਵਨ ਕਬੀਰ)


ਸੰਗ੍ਯਾ- ਜੋ ਦੇਣ ਯੋਗ੍ਯ ਨਹੀਂ. ਜੋ ਦਿੱਤਾ ਨਾ ਜਾਵੇ. "ਨਹਿ ਅਦੇਯ ਕਛੁ ਤੋ ਤੇ." (ਨਾਪ੍ਰ)


ਸੰਗ੍ਯਾ- ਦੇਵਤੇ ਤੋਂ ਭਿੰਨ. ਅਸੁਰ. "ਮਿਲ ਦੇਵ ਅਦੇਵਨ ਸਿੰਧੁ ਮਥ੍ਯੋ." (ਮੋਹਨੀ) ੨. ਜਿਸ ਦਾ ਕੋਈ ਦੇਵ (ਪੂਜ੍ਯ) ਨਹੀਂ. ਜੋ ਕਿਸੇ ਦੀ ਉਪਾਸਨਾ ਨਹੀਂ ਕਰਦਾ. "ਆਦਿ ਅਦੇਵ ਹੈ." (ਜਾਪੁ)


ਵਿ- ਦੋਸ ਰਹਿਤ. ਪਾਪ ਬਿਨਾ. ਕਲੰਕ ਬਿਨਾ।


ਵਿ- ਬਿਨਾ ਦਾਗ. ਕਲੰਕ ਬਿਨਾ. ਦੇਖੋ, ਦੰਗ। ੨. ਦੰਗੇ (ਝਗੜੇ) ਤੋਂ ਰਹਿਤ। ੩. ਫ਼ਾ. [عدنگ] ਅ਼ਦੰਗ. ਮੂਰਖ.


ਵਿ- ਦੰਭ ਰਹਿਤ. ਪਾਖੰਡ ਬਿਨਾ.