ਕੁਮਾਰਗ ਵਿੱਚ. "ਦੁਹਮਾਰਗਿ ਪਚੈ ਪਚਾਈ ਹੇ." (ਮਾਰੂ ਸੋਲਹੇ ਮਃ ੧)
ਸੰਗ੍ਯਾ- ਦੋ ਤਹਿ ਦਾ ਵਸਤ੍ਰ। ੨. ਦੋ ਵਾਰ ਵਾਹੀ ਜ਼ਮੀਨ.
nan
ਵਿ- ਦੋ ਤਹ ਦਾ। ੨. ਦੁਗੁਣਾ.
ਕ੍ਰਿ- ਦੂਜੀ ਵਾਰ ਕਹਿਣਾ. ਕਿਸੇ ਕਾਰਯ ਨੂੰ ਦੂਜੀ ਵਾਰ ਕਰਨਾ.
nan
ਸੰਗ੍ਯਾ- ਨਗਾਰੇ ਤੇ ਦੋਹਾਂ ਡੰਕਿਆਂ ਦਾ ਇੱਕੋ ਵਾਰ ਪ੍ਰਹਾਰ। ੨. ਦੋਹਾਂ ਨਗਾਰਿਆਂ ਪੁਰ ਇਕੱਠਾ ਦੋ ਦੋ ਚੋਬਾਂ ਦਾ ਪ੍ਰਹਾਰ. "ਦੁਹਰੀ ਚੋਬ ਦਮਾਮੇ ਦੀਨ." (ਗੁਪ੍ਰਸੂ)
ਵਿ- ਦੋਹਾਂ. ਦੋਨੋ. ਭਾਵ- ਲੋਕ ਪਰਲੋਕ ਅਤੇ ਉਤਪੱਤਿ ਪ੍ਰਲੈ. "ਦਹਾ ਸਿਰਿਆ ਦਾ ਖਸਮ ਆਪਿ." (ਸ੍ਰੀ ਅਃ ਮਃ ੫) ੨. ਦੋਹਨ ਕੀਤਾ. ਚੋਇਆ.
ਸੰਗ੍ਯਾ- ਲੁਕਾਉ. ਲੁਕੋਣ ਦਾ ਭਾਵ. ਅੱਖਾਂ ਤੋਂ ਦੂਰ ਹੋਣ ਦਾ ਭਾਵ. ਦੁਰਾਵ. "ਕਾ ਕਉ ਦੁਰਾਉ ਕਾ ਸਿਉ ਬਲਬੰਚਾ." (ਬਿਲਾ ਮਃ ੫) ੨. ਆਵਰਣ. ਅਗ੍ਯਾਨਰੂਪ ਪੜਦਾ. "ਸਹਜੇ ਮਿਟਿਓ ਸਗਲ ਦੁਰਾਉ." (ਗਉ ਅਃ ਮਃ ੫)