اُ توں شروع ہون والے پنجابی لفظاں دے معنےਸ

ਵਿ- ਵਰਖਾ ਸਹਿਤ। ੨. ਮੇਘ ਸਹਿਤ। ੩. ਸੰਗ੍ਯਾ- ਸਮਾਨ ਮੂੰਹ (ਮੁਖ). ਨੁਹਾਰ. ਮੁੜੰਗਾ. ਸ਼ਕਲ. "ਗਿਰਗਟ ਹੀ ਕੇ ਰੰਗ ਕਮਲ ਸਮੇਹ ਬਹੁ." (ਭਾਗੁ ਕ) ਗੁਲਾਬੀ ਕਮਲਾਂ ਦੇ ਰੰਗ ਜੇਹਾ ਕਿਰਲੇ ਦਾ ਭੀ ਰੰਗ ਹੋਇਆ ਕਰਦਾ ਹੈ.


ਵਿ- ਸਮ ਏਕ. ਇੱਕ ਦੇ ਸਮਾਨ। ੨. ਦੇਖੋ, ਸਮ੍ਯਕ.


ਵਿ- ਆਮੇਜ਼ਿਸ਼ ਸਹਿਤ. ਮਿਸ਼੍ਰਿਤ. ਮਿਲਿਆ ਹੋਇਆ. ਸਮੇਤ. "ਮਾਤ ਉਣਾਯੋ ਪ੍ਰੇਮ ਸਮੇਜ." (ਗੁਵਿ ੬)


ਕ੍ਰਿ- ਇਕੱਠਾ ਕਰਨਾ. ਖਿੰਡੀ ਹੋਈ ਵਸਤੁ ਨੂੰ ਇੱਕ ਥਾਂ ਕਰਨਾ. "ਲਾਇ ਧਿਆਨ ਦ੍ਰਿਸਟਿ ਸਮੇਟਿਆ." (ਵਾਰ ਗੂਜ ੨. ਮਃ ੫)


ਵ੍ਯ- ਸਹਿਤ. ਸਾਥ. ਮਿਲਿਆ ਹੋਇਆ.


ਵਿ- ਸੰਮਿਲਿਤ. ਸਮਾਇਆ ਹੋਇਆ. "ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ." (ਸਹਸ ਮਃ ੫) ਪ੍ਰੇਮ ਵਿੱਚ ਮਸ੍ਤ ਹੋਏ ਚਰਣਾਂ ਵਿੱਚ ਸਮਾ ਗਏ ਹਨ. "ਸ੍ਰੀ ਗੁਰੁਦੇਵ ਸਮੇਵ ਸੁ ਸੰਗਤ." (ਭਾਗੁ ਕ) ੨. ਕ੍ਰਿ. ਵਿ- ਸ੍ਵਯਮੇਵ. ਆਪ ਹੀ. ਖ਼ੁਦ.


ਸੰਗ੍ਯਾ- ਸਮਯ (ਸਮਾ) ਵੇਲਾ. "ਏਕ ਸਮੈ ਮੋਕਉ ਗਹਿ ਬਾਂਧੈ." (ਸਾਰ ਨਾਮਦੇਵ) ੨. ਸ਼੍ਯਨ ਕਰਦਾ ਹੈ. ਸਵੈਂ. ਸੌਂਦਾ ਹੈ. "ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ." (ਸਵਾ ਮਃ ੪)


ਵੇਲੇ ਸਿਰ। ੨. ਦੇਖੋ, ਸਮਸਰ. "ਦ੍ਰਿਸਟਿ ਸਮੈਸਰਿ." (ਰਾਮ ਅਃ ਮਃ ੧)