اُ توں شروع ہون والے پنجابی لفظاں دے معنےਪ

ਸੰਗ੍ਯਾ- ਗਿਣਤੀ. ਸ਼ੁਮਾਰ। ੨. ਇੱਕ ਅਰਥਾਲੰਕਾਰ. ਕਿਸੇ ਵਸਤੁ ਦਾ ਇੱਕ ਥਾਂ ਨਿਸੇਧ ਕਰਕੇ ਉਸ ਨੂੰ ਦੂਜੇ ਥਾਂ ਠਹਿਰਾਉਣਾ, "ਪਰਿਸੰਖ੍ਯਾ" ਅਲੰਕਾਰ ਹੈ.#ਇਕ ਬਲ ਵਰਜ ਦੁਤਿਯ ਬਲ ਮਾਹੀਂ,#ਕਛੁ ਠਹਿਰਾਯ ਪ੍ਰਸੰਖ੍ਯਾ ਗਾਈ. (ਗਰਬਗੰਜਨੀ)#ਉਦਾਹਰਣ-#ਘੋਰੇ ਹਾਥੀ ਚਿਤ੍ਰਨ ਕੇ ਰਹੇ ਚਿਤ੍ਰਸਾਰੀ ਮਾਝ#ਰਾਮ ਕੇ ਜਨਮ ਰਹਯੋ ਦਾਮ ਦਫਤਰ ਮੇ.#(ਰਘੁਨਾਥ ਕਵਿ)#ਸੂਰਤਾਈ ਆਂਧਰੇ ਮੇ ਦ੍ਰਿੜ੍ਹਤਾਈ ਪਾਹਨ ਮੇ,#ਨਾਸਿਕਾ ਚਨਾਨ ਮਧ੍ਯ ਨੌਨ ਰਹਯੋ ਹਾਟ ਮੇਂ,#ਧਰ੍‍ਮ ਰਹ੍ਯੋ ਪੋਥਿਨ ਵਡਾਈ ਰਹੀ ਵ੍ਰਿਕ੍ਸ਼੍‍ਨ ਮੇ,#ਬੰਧ ਪ੍ਰਪਾ ਪਾਤਨ ਮੇ ਪਾਨੀ ਰਹਯੋ ਘਾਟ ਮੇ,#ਯਹ ਕਲਿਕਾਲ ਨੇ ਬਿਹਾਲ ਕਿਯੋ ਸਭ ਜਗ#"ਨਾਯਕ" ਸੁ ਕਵਿ ਕੈਸੀ ਬਨੀ ਹੈ ਕੁਠਾਟ ਮੇ,#ਰਜ ਰਹੀ ਪੰਥਨ ਰਜਾਈ ਰਹੀ ਸ਼ੀਤਕਾਲ#ਰਾਜਾ ਭਯੋ ਨਾਈ ਅਰੁ ਰਾਈ ਗਈ ਭਾਟ ਮੇ.#(ਨਾਯਕ ਕਵਿ)#(ਅ) ਇੱਕ ਵਸਤੂ ਦਾ ਅਨੇਕ ਥਾਂ ਨਿਸੇਧ ਕਰਕੇ ਇੱਕ ਥਾਂ ਠਹਿਰਾਉਣਾ, "ਪਰਿਸੰਖਯਾ" ਦਾ ਦੂਜਾ ਰੂਪ ਹੈ.#ਉਦਾਹਰਣ-#ਸੁਖੁ ਨਾਹੀ ਬਹੁਤੈ ਧਨਿ ਖਾਟੇ,#ਸੁਖੁ ਨਾਹੀ ਪੇਖੇ ਨਿਰਤਿ ਨਾਟੇ,#ਸੁਖ ਨਾਹੀ ਬਹੁ ਦੇਸ਼ ਕਮਾਏ,#ਸਰਬ ਸੁਖਾ ਹਰਿਹਰਿ ਗੁਣਗਾਏ.#(ਭੈਰ ਮਃ ੫)#ਨਹ ਸੀਤਲੰ ਚੰਦ੍ਰਦੇਵਹ, ਨਹ ਸੀਤਲੰ ਬਾਵਨਚੰਦਨਹ,#ਨਹ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸ੍ਵਜਨਹ.#(ਸਹਸ ਮਃ ੫)#ਹੋਤ ਸੁਖ ਜਨ ਮੇ ਨ ਬਨ ਮੇ ਨ ਧਨ ਮੇ ਨ#ਜਪ ਮੇ ਨ ਤਪ ਮੇ ਨ ਤੀਰਥ ਮ ਨ੍ਹਾਇਯੇ,#ਭੋਗ ਮੇ ਨ ਜੋਗ ਮੇ ਸੰਜੋਗ ਮੇ ਵਿਜੋਗ ਮੇ ਨ#ਦੇਸ਼ ਔ ਵਿਦੇਸ਼ ਦਸ਼ੋਦਿਸ਼ਾ ਜੌ ਭ੍ਰਮਾਇਯੇ,#ਗ੍ਯਾਨ ਮੇ ਨ ਧ੍ਯਾਨ ਮੇ ਨ ਸ੍ਯਾਨ ਸਨਮਾਨ ਮੇ ਨ#ਮਾਨ ਅਪਮਾਨ ਮੇ ਨ ਪ੍ਰਭੁਤਾ ਬਢਾਇਯੇ,#ਸਾਧਨ ਸਮਾਧਿ ਵ੍ਯਾਧਿ ਜਾਨਿਯੇ ਟਹਲ ਸਿੰਘ#ਸੁਖ ਹੈ ਵਿਚਾਰ ਮੇਂ ਵਿਚਾਰੇ ਸੁਖ ਪਾਇਯੇ.#(ਅਲੰਕਾਰਸਾਗਰਸੁਧਾ)


ਸੰ. ਸੰਗ੍ਯਾ- ਥਕਾਵਟ. ਥਕਾਣ। ੨. ਮਿਹ਼ਨਤ. ਮਸ਼ੱਕਤ.


ਵਿ- ਮਿਹ਼ਨਤੀ. ਉੱਦਮੀ.


ਸੰ. ਸੰਗ੍ਯਾ- ਚੁਇਣਾ. ਰਸਣਾ. ਟਪਕਣਾ। ੨. ਚਸ਼ਮਾ. ਝਰਨਾ। ੩. ਪਾਣੀ ਚੁਇਣ ਤੋਂ ਬਣਿਆ ਹੋਇਆ ਪ੍ਰਵਾਹ.


ਸੰ. ਸੰਗ੍ਯਾ. ਖੋਹਣ ਦੀ ਕ੍ਰਿਯਾ. ਛੀਨਨਾ। ੨. ਤਯਾਗ. ਤਜਨਾ। ੩. ਨਿਵਾਰਣ. ਹਟਾਉਣਾ.


ਕ੍ਰਿ. ਪਰਿਹਰਣ ਕਰਨਾ. ਤ੍ਯਾਗਣਾ। ੨. ਖੋਹਣਾ. ਖਸੋਟਨਾ। ੩. ਹਟਾਉਣਾ. ਨਿਵਾਰਣ ਕਰਨਾ. ਵਰਜਣਾ.


ਸੰ. ਸੰਗ੍ਯਾ- ਹਾਸੀ ੧੨. ਮਖੌਲ. ਠੱਠਾ.


ਸੰ. ਸੰਗ੍ਯਾ- ਦੋਸ ਦੂਰ ਕਰਨ ਦੀ ਕ੍ਰਿਯਾ। ੨. ਤ੍ਯਾਗ। ੩. ਪਿੰਡ ਦੀ ਸ਼ਾਮਲਾਤ ਜ਼ਮੀਨ. ਗ੍ਰਾਮ ਦੇ ਪਾਸ ਦੀ ਉਹ ਭੂਮਿ, ਜਿਸ ਦੇ ਵਰਤਣ ਦਾ ਸਭ ਨੂੰ ਹੱਕ਼ ਹੈ। ੪. ਜੰਗ ਦੀ ਜਿੱਤ ਵਿੱਚ ਆਇਆ ਧਨ। ੫. ਖੰਡਨ. ਤਰਦੀਦ। ੬. ਅਵਗਯਾ. ਨਿਰਾਦਰ। ੭. ਰਾਜਪੂਤਾਂ ਦੀ ਇੱਕ ਜਾਤਿ, ਜਿਸ ਦਾ ਜ਼ਿਕਰ ਕਰਨਲ ਟਾਡ ਨੇ ਰਾਜਸ੍‍ਥਾਨ ਵਿੱਚ ਕੀਤਾ ਹੈ.


ਦੇਖੋ, ਪੁਨਹਾ.


ਸੰ. ਸੰਗ੍ਯਾ- ਪਰਿਵਾਰ. ਕੁਟੰਬ। ੨. ਪਲੰਘ. ਪਰ੍‍ਯਕ। ੩. ਨੌਕਰਾਂ ਦਾ ਸਮੁਦਾਯ। ੪. ਤਿਆਰੀ।#੫. ਕਮਰਬੰਦ। ੬. ਇੱਕ ਅਰਥਾਲੰਕਾਰ. ਵਿਸ਼ੇਸਣ ਨੂੰ ਸਾਰਥਕ ਕਹਿਕੇ ਵਿਸ਼ੇਸ਼੍ਯ ਦਾ ਕਥਨ "ਪਰਿਕਰ" ਅਲੰਕਾਰ ਹੈ.#ਜਹਾਂ ਵਿਸ਼ੇਸਣ ਸਾਭਿਪ੍ਰਾਯ,#ਪਰਿਕਰ ਭੂਸ਼ਣ ਸੋਇ ਗਨਾਯ. (ਗਰਬਗੰਜਨੀ)#ਉਦਾਹਰਣ-#ਅਗਿਆਨ ਅੰਧੇਰਾ ਮਿਟਿਗਇਆ#ਗੁਰ ਗਿਆਨੁ ਦੀਪਾਇਓ. (ਗਉ ਅਃ ਮਃ ੫) ਸਤਿਗੁਰੂ ਸੂਰਜ ਹਰਤ ਹੈ ਸਭ ਜਗ ਕੋ ਅੰਧਾਰ. ਕਲਪਤਰੋਵਰ ਜਗਤਗੁਰੁ ਮਨਵਾਂਛਿਤ ਫਲ ਦੇਤ. ਵਿਸ਼ੇਸ਼੍ਯ ਸਤਿਗੁਰੂ ਦੇ ਵਿਸ਼ੇਸਣ ਸੂਰਜ ਅਤੇ ਕਲਪਵ੍ਰਿਕ੍ਸ਼੍‍ ਸਾਰਥਕ ਹੋਏ, ਕਿਉਂਕਿ ਅੰਧਕਾਰ ਦੂਰਿ ਕਰਨਾ ਅਤੇ ਮਨਵਾਂਛਿਤ ਫਲ ਦੇਣਾ ਸਿੱਧ ਹੋਇਆ.