اُ توں شروع ہون والے پنجابی لفظاں دے معنےਅ

ਸੰ. अर्द्घ. ਅਰ੍‍ਧ. ਵਿ- ਅੱਧਾ. ਨਿਸਫ਼. "ਅਧ ਸੇਰ ਮਾਗਉ ਦਾਲੇ." (ਸੋਰ ਕਬੀਰ) ੨. ਸੰ. अधम्- ਅਧਃਵ੍ਯ- ਹੇਠ. ਨੀਚੇ. ਥੱਲੇ। ੩. ਦੇਖੋ, ਅੱਧ.


ਦੇਖੋ, ਅਧੇ.; ਦੇਖੋ ਅਧ। ੨. ਸੰਃ अध्वन- ਅਧ੍ਵਨ. ਸੰਗ੍ਯਾ- ਸਫਰ। ੩. ਮਾਰਗ. ਰਾਹ. "ਸਨੱਧ ਬੱਧ ਅੱਧ ਹਨਐ." (ਕਲਕੀ)


ਕ੍ਰਿ. ਵਿ- ਅਧਃ ਊਰਧ. ਹੇਠ ਉੱਤੇ। ੨. ਸੰਗ੍ਯਾ- ਪ੍ਰਿਥਿਵੀ ਅਤੇ ਆਕਾਸ਼। ੩. ਮਿਰਤ (ਮਰਤ੍ਯ) ਲੋਕ ਅਤੇ ਦੇਵ ਲੋਕ। ੪. ਨਰਕ ਸੁਰਗ. "ਕਿਰਤ ਪਇਆ ਅਧ ਊਰਧੀ." (ਗਉ ਅਃ ਮਃ ੧)


ਵਿ- ਅਰਧ ਸ਼ੀਲ ਵਾਲਾ. ਜਿਸ ਵਿੱਚ ਅੱਧਾ ਸ਼ਿਸ੍ਟਾਚਾਰ (ਭਲਾ ਵਰਤਾਉ) ਹੈ. "ਅਧਸੀਲੀ ਤ੍ਰੇਤਾ ਆਇਆ." (ਚੰਡੀ ੩)


ਦੇਖੋ, ਅਧ ੨.


ਦੇਖੋ, ਅਧਿਕ.


ਦੇਖੋ ਅਧਿਕਾਰ.