اُ توں شروع ہون والے پنجابی لفظاں دے معنےਬ

ਸੰਗ੍ਯਾ- ਬਾਘ (ਵ੍ਯਾਘ੍ਰ) ਦਾ ਅੰਬਰ (ਵਸਤ੍ਰ). ਸ਼ੇਰ ਦੀ ਖੱਲ. ਵ੍ਯਾਘ੍ਰਾਂਬਰ.


ਦੇਖੋ, ਬਾਚਾ ਅਤੇ ਬਾਚੁ.


ਸੰ. ਵਾਚਸ੍‍ਪਤਿ. ਸੰਗ੍ਯਾ- ਵਾਣੀ ਦਾ ਪਤਿ, ਵ੍ਰਿਹਸਪਤਿ. ਦੇਵਗੁਰੂ। ੨. ਭਾਸਾ (ਬੋਲੀ) ਦਾ ਪੂਰਾ ਪੰਡਿਤ। ੩. ਸੰਸਕ੍ਰਿਤ ਦਾ ਇੱਕ ਖ਼ਿਤਾਬ.


ਕ੍ਰਿ- ਬਚਣਾ। ੨. ਸੰ. ਵਾਚਨ. ਪੜ੍ਹਨਾ. ਪਾਠ ਕਰਨਾ.


ਸੰ. ਵਾਚਾ. ਸੰਗ੍ਯਾ- ਬੋਲਣ ਦੀ ਸ਼ਕਤਿ। ੨. ਵਚਨ. ਬਾਤਚੀਤ. ਕਥਨ. "ਸਾਤੈਂ ਸਤਿਕਰ ਬਾਚਾ ਜਾਣ" (ਗਉ ਥਿਤੀ ਕਬੀਰ) ੩. ਪ੍ਰਤਿਗ੍ਯਾ. ਪ੍ਰਣ। ੪. ਕ੍ਰਿ. ਵਿ- ਵਾਚਾ. ਵਾਣੀ ਕਰਕੇ. "ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ." (ਮਾਰੂ ਕਬੀਰ)


ਦੇਖੋ, ਵਾਚਾਲ.


ਵਾਚੀ. ਪੜ੍ਹੀ। ੨. ਦੇਖੋ, ਬਾਂਚੀ.


ਜਬਾੜੇ ਦੀ ਹੱਡੀ. Jaw- bone


ਦੇਖੋ, ਬਚਣਾ. "ਬਿਖੈ ਬਾਚੁ, ਹਰਿ ਰਾਚੁ." (ਗਉ ਕਬੀਰ) ਵਿਸਿਆਂ ਤੋਂ ਵਚ ਅਤੇ ਹਰੀ ਵਿੱਚ ਰਚ.


ਵਾਚਨ ਕਰੇ. ਪੜ੍ਹੇ. ਦੇਖੋ, ਬਾਚਨ। ੨. ਬਚੇ ਬਚ ਗਏ. "ਸਾਚੇ ਸਬਦਿ ਰਤੇ ਸੇ ਬਾਚੇ." (ਗੂਜ ਅਃ ਮਃ ੧) "ਜਿਹ ਕਾਲ ਕੈ ਮੁਖਿ ਜਗਤ ਸਭ ਗ੍ਰਸਿਆ, ਗੁਰ ਸਤਿਗੁਰ ਕੇ ਬਚਨਿ ਹਰਿ ਹਮ ਬਾਚੇ." (ਗਉ ਮਃ ੪) ੩. ਵਿੱਚ ਦਿੱਤੇ. ਬੀਚ ਮੇਂ ਦੀਏ. "ਕਿਤੇ ਬਾਂਧਕੈ ਬਿਖੁ ਬਾਚੇ ਦਿਵਾਰੰ." (ਗ੍ਯਾਨ) ਕੰਧ ਵਿੱਚ ਚਿਣ ਦਿੱਤੇ.


ਸੰਗ੍ਯਾ- ਵਾਚਾ- ਈਸ਼. ਵਾਚਸ੍‍ਪਤਿ. ਵ੍ਰਿਹਸਪਤਿ. ਦੇਖੋ, ਬਾਚਸਪਤਿ. "ਤਬ ਧਰਾ ਰੂਪ ਬਾਚੇਸ ਆਨ." (ਬ੍ਰਹਮਾਵ)