nan
ਸੰ. ਅਧ੍ਯਯਨ. ਸੰਗ੍ਯਾ- ਪੜ੍ਹਾਈ. ਪੜ੍ਹਨ ਦੀ ਕ੍ਰਿਯਾ. ਅਧੈਨ.
ਸੰ. ਵਿ- ਜੋ ਫੜਿਆ ਨਾ ਜਾ ਸਕੇ. ਜੋ ਧਾਰਣ ਨਾ ਹੋ ਸਕੇ। ੨. ਸੰਗ੍ਯਾ- ਪਾਤਾਲ. "ਅਧਰੰ ਧਰੰ ਧਾਰਣਹ." (ਸਹਸ ਮਃ ੫) ਪਾਤਾਲ ਅਤੇ ਪ੍ਰਿਥਿਵੀ ਨੂੰ ਧਾਰਣ ਕਰਨ ਵਾਲਾ ਹੈ. ਦੇਖੋ, ਅਧਰੰ ਧਰੰ ਧਾਰਣਹ। ੩. ਹੇਠਲਾ ਓਠ (ਹੋਠ). ੪. ਓਠ. ਹੋਠ। ੫. ਆਕਾਸ਼ਮੰਡਲ. "ਹੁਕਮੇ ਧਾਰਿ ਅਧਰ ਰਹਾਵੈ." (ਸੁਖਮਨੀ) ੬. ਯੋਨਿ. ਭਗ। ੭. ਸਿੰਧੀ. ਵਿ- ਬਿਨਾ ਆਧਾਰ. ਨਿਰਾਸ਼੍ਰਯ. ਬੇ ਆਸਰਾ.
nan
ਵਿ- ਨਾ ਧਾਰਣ ਯੋਗ੍ਯ. ਅਧਾਰਣੀਯ. "ਅਧਰਣ ਧਰਣੰ ਪਤਿਤਉ ਧਰਣੰ." (ਗ੍ਯਾਨ)
ਸੰਗ੍ਯਾ- ਧਰਮ ਵਿਰੁੱਧ ਕਰਮ. ਪਾਪ. ਦੁਰਾਚਾਰ. ਜੋ ਧਾਰਣ ਕਰਨ ਯੋਗ੍ਯ ਨਹੀਂ। ੨. ਜਿਸ ਵਿੱਚ ਤੱਤਾਂ ਦੇ ਧਰਮ (ਗੁਣ) ਸ਼ਬਦ ਸਪਰਸ਼ ਆਦਿ ਨਹੀਂ. "ਨਮਸਤੰ ਅਧਰਮੰ." (ਜਾਪੁ)