nan
ਸੰ. ਦੁਸ੍ਕਾਲ. ਸੰਗ੍ਯਾ- ਅਕਾਲ. ਦੁਰਭਿਖ. ਕ਼ਹ਼ਿਤ. "ਆਦਿ ਦੁਕਾਲ ਹੋਤ ਉਤਪਾਤਾ." (ਨਾਪ੍ਰ) ੨. ਦੋ ਸਮੇਂ. ਦੋ ਵੇਲੇ. ਭਾਵ- ਜਨਮਮਰਣ. "ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ." (ਜਾਪੁ)
nan
ਦੇਖੋ, ਦੁੱਕ.
nan
ਸੰ. ਸੰਗ੍ਯਾ- ਕਪੜਾ. ਵਸਤ੍ਰ. "ਲਿਯੇ ਦੁਕੂਲ ਅਛੇਰਾ." (ਗੁਪ੍ਰਸੂ) ੨. ਰੇਸ਼ਮੀ ਵਸਤ੍ਰ। ੩. ਦੋ- ਕੂਲ. ਦੋ ਕਿਨਾਰੇ. ਦੋ ਕੰਢੇ. "ਡੰਡ ਦੁਕੂਲ ਭਏ ਤਿਹ ਕੇ." (ਕ੍ਰਿਨਾਵ) ਦੋ ਬਾਹਾਂ ਉਸ ਨਦੀ ਦੇ ਦੋ ਕਿਨਾਰੇ ਹੋ ਗਏ.
ਦੇਖੋ, ਦੁਹਕ੍ਰਿਤ. "ਦੁਕ੍ਰਿਤ ਸੁਕ੍ਰਿੱਤ ਮੰਧੇ ਸੰਸਾਰ ਸਗਲਾਣਾ." (ਸ੍ਰੀ ਮਃ ੫)
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)
nan
nan