اُ توں شروع ہون والے پنجابی لفظاں دے معنےਭ

ਭਾਂਡਾਰ ਰੱਖਣ ਵਾਲੀ. "ਦਇਆ ਭੰਡਾਰਣਿ." (ਜਪੁ)


ਦੇਖੋ, ਭਾਂਡਾਰ। ੨. ਯਗ੍ਯ. ਸਾਧੂ ਅਤੇ ਅਭ੍ਯਾਗਤਾਂ ਲਈ ਕੀਤਾ ਭੋਜਨ. "ਮਿਸਹਿ ਪਰਸਪਰ ਨਰ ਕਹੈਂ, ਕਿਨ ਭੰਡਾਰਾ ਕੀਨ?" (ਨਾਪ੍ਰ)


ਸਰਹਿੰਦ ਦਾ ਬਾਣੀਆ, ਜਿਸ ਨੇ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਤੋਂ ਅਮ੍ਰਿਤ ਛਕਿਆ. ਇਸ ਧਰਮਵੀਰ ਨੇ ਆਨੰਦਪੁਰ ਦੇ ਜੰਗ ਵਿੱਚ ਭਾਰੀ ਵੀਰਤਾ ਦਿਖਾਈ.


ਭਾਂਡਾਰ ਰੱਖਣ ਵਾਲਾ. "ਇਕੁ ਸੰਸਾਰੀ, ਇਕੁ ਭੰਡਾਰੀ." (ਜਪੁ) ੨. ਇੱਕ ਖਤ੍ਰੀ ਗੋਤ੍ਰ। ੩. ਇੱਕ ਜੱਟ ਗੋਤ੍ਰ. ਜੋ ਵਿਸ਼ੇਸ ਕਰਕੇ ਅਮ੍ਰਿਤਸਰ ਦੇ ਜਿਲੇ ਵਿੱਚ ਹੈ. "ਗੁਣ ਗਾਹਕ ਗੋਬਿੰਦ ਭੰਡਾਰੀ." (ਭਾਗੁ) ੪. ਰਸੋਈਆ. ਲਾਂਗਰੀ.


ਭਾਂਡਾਰ ਵਾਲਾ। ੨. ਦੇਖੋ, ਪੂਰਭੰਡਾਰੀਆ.


ਭਾਂਤ (ਪਾਤ੍ਰ) ਰੂਪ ਇਸਤ੍ਰੀ ਕਰਕੇ. ਇਸਤ੍ਰੀ ਦ੍ਵਾਰਾ. "ਭੰਡਿ ਜੋਮੀਐ. ਡੰਡਿ ਨਿੰਮੀਐ." (ਵਾਰ ਆਸਾ)


ਸੰਗ੍ਯਾ- ਨਿੰਦਾ. ਬਦਨਾਮੀ. ਦੇਖੋ, ਭੰਡ ਧਾ.