ਕ੍ਰਿ. ਵਿ- ਮਧ੍ਯ ਵਿੱਚ. ਗੱਭੇ.
nan
ਬੀਚ. ਭੀਤਰ. ਅੰਦਰ. "ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ." (ਮਃ ੪. ਵਾਰ ਕਾਨ) "ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ." (ਮਃ ੨. ਵਾਰ ਰਾਮ ੧) ੨. ਸੰ. ਲਹਰ. ਤਰੰਗ. ਮੌਜ. ਇਸ ਦਾ ਰੂਪਾਂਤਰ ਵੀਚੀ ਭੀ ਹੈ.
ਸੰ. ਵਿ- ਜਿਸ ਦਾ ਦਿਲ ਟਿਕਾਣੇ ਨਹੀਂ। ੨. ਅਚੇਤ. ਬੇਹੋਸ਼.
nan
nan
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)
ਇਹ ਮਨੀਰਾਮ ਰਾਜਪੂਤ ਦਾ ਪੁਤ੍ਰ, ਉਦਯਸਿੰਘ ਜੀ ਦਾ ਸਕਾ ਭਾਈ ਪਰਮ ਪ੍ਰੇਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਜੀ ਦਾ ਸਿੱਖ ਸੀ. ਸੰਮਤ ੧੭੫੮ ਵਿੱਚ ਪਹਾੜੀ ਰਾਜਿਆਂ ਨੇ ਆਨੰਦਪੁਰ ਆਕੇ ਘੇਰਿਆ ਅਰ ਇੱਕ ਮਸ੍ਤ ਹਾਥੀ ਲੋਹਗੜ੍ਹ ਕਿਲੇ ਦਾ ਦਰਵਾਜਾ ਤੋੜਨ ਨੂੰ ਅੱਗੇ ਕੀਤਾ. ਕਲਗੀਧਰ ਜੀ ਦੀ ਆਗ੍ਯਾ ਪਾਕੇ ਵੀਰ ਵਿਚਿਤ੍ਰ ਸਿੰਘ ਨੇ ਹਾਥੀ ਦੇ ਮੱਥੇ ਐਸਾ ਨੇਜਾ ਮਾਰਿਆ, ਜੋ ਲੋਹੇ ਦੇ ਤਵੇ ਨੂੰ ਭੰਨਕੇ ਅੰਦਰ ਜਾ ਧਸਿਆ, ਜਿਸ ਤੋਂ ਹਾਥੀ ਅਜੇਹਾ ਨੱਠਾ ਕਿ ਪਹਾੜੀ ਸੈਨਾ ਦੇ ਨਾਸ਼ ਦਾ ਕਾਰਣ ਹੋਇਆ. ਭਾਈ ਸੰਤੋਖਸਿੰਘ ਜੀ ਇਸ ਪ੍ਰਸੰਗ ਨੂੰ ਇਉਂ ਲਿਖਦੇ ਹਨ- ਤਬ ਵਿਚਿਤ੍ਰਸਿੰਘ ਰਿਦੇ ਵਿਚਾਰ੍ਯੋ,#ਇਹ ਅਵਸਰ ਅਬ ਮੇਰਾ,#ਹਤੋਂ ਮਤੰਗ ਅੰਗ ਮੇ ਬਰਛਾ,#ਕਰਕੈ ਓਜ ਘਨੇਰਾ,#ਚਰਬਤ ਓਠਨ ਲਾਲ ਬਿਲੋਚਨ,#ਫਰਕਤ ਮੂਛ ਉਠਾਈ.#ਭ੍ਰਿਕੁਟੀ ਚਢੀ ਕੁਟਿਲ, ਮੁਖ ਲਾਲੀ,#ਸਮਸ ਮਹਾਂ ਛਬਿ ਛਾਈ.#ਪਗ ਕੋ ਬਲ ਰਕਾਬ ਪਰ ਕਰਕੈ#ਉਛਰ੍ਯੋ ਆਸਨ ਛੋਰਾ,#ਸਭ ਸ਼ਰੀਰ ਸੋ ਓਜ ਸਁਭਰ ਕੈ,#ਹਯ ਫਾਂਧ੍ਯੋ ਗਜ ਓਰਾ,#ਸੈਫ ਬਚਾਇ ਚਲਾਇ ਸੁ ਬਰਛਾ,#ਤਵਾ ਫੁਲਾਦੀ ਫੋਰਾ,#ਧਸ੍ਯੋ ਜਾਇ ਰਾਜ ਮਸ੍ਤਕ ਮੇ ਜਬ,#ਪੁਨ ਕਰ ਜੁਗ ਕਰ ਜੋਰਾ,#ਕਰ੍ਯੋ ਧਸਾਵਨ ਪ੍ਰਵਿਸ੍ਯੋ ਐਸੇ,#ਉਪਮਾ ਕਹੋਂ ਬਨਾਈ,#ਕ੍ਰੋਂਚ ਸੈਲ ਮੇ ਜਨੁ ਸ਼ਿਵਨੰਦਨ,#ਬਰਛੀ ਮਾਰ ਧਸਾਈ,#ਵਾਸੁਕਿ ਕਿਧੌਂ ਬੇਗ ਕਰ ਦੀਰਘ,#ਵਿਨਤਾਸੁਤ ਕੇ ਤ੍ਰਾਸਾ,#ਦੇਖ ਰੰਧ੍ਰ ਗਿਰਿ ਵਿਖੈ ਪ੍ਰਵੇਸ੍ਯੋ,#ਨਹਿ ਪੁਨ ਬਦਨ ਨਿਕਾਸਾ. (ਗੁਪ੍ਰਸੂ)#ਵਿਚਿਤ੍ਰਸਿੰਘ ਦਿਨ ਵਿੱਚ ਕਈ- ਕਈ ਪੁਸਤਕਾਂ ਪਹਿਰਕੇ ਰੂਪ ਬਦਲਿਆ ਕਰਦਾ ਸੀ, ਇਸ ਲਈ ਦਸ਼ਮੇਸ਼ ਇਸ ਨੂੰ ਬਹੁਰੂਪੀਆ ਕਹਿਕੇ ਬੁਲਾਇਆ ਕਰਦੇ ਸਨ. ਦੇਖੋ, ਉਦਯਸਿੰਘ.
ਸੰਗ੍ਯਾ- ਰੰਗਬਰੰਗਾਪਨ। ੨. ਅਦਭੁਤ (ਅਣੋਖਾ) ਪਨ.
ਅਦਭੁਤ ਨਾਟਕ. ਅਜੀਬ ਦ੍ਰਿਸ਼੍ਯ ਕਾਵ੍ਯ। ੨. ਦਸਮਗ੍ਰੰਥ ਦਾ ਉਹ ਭਾਗ, ਜਿਸ ਵਿੱਚ ੨੪ ਅਵਤਾਰਾਂ ਦੀ ਕਥਾ ਅਤੇ ਅਨੇਕ ਐਤਿਹਾਸਿਕ ਪ੍ਰਸੰਗ ਨਾਟਕ ਦੀ ਰੀਤਿ ਅਨੁਸਾਰ ਲਿਖੇ ਗਏ ਹਨ। ੩. ਚੌਦਾਂ ਅਧ੍ਯਾਯ ਦਾ ਇੱਕ ਖ਼ਾਸ ਗ੍ਰੰਥ, ਜੋ ਦਸਮਗ੍ਰੰਥ ਵਿੱਚ ਦੇਖੀਦਾ ਹੈ. ਇਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਕੁਝ ਹਾਲ ਹੈ.
ਇਹ ਛੰਦ ਚਿਤ੍ਰਪਦਾ ਛੰਦ ਦਾ ਹੀ ਪਹਿਲਾ ਰੂਪ ਹੈ, ਅਰਥਾਤ ਪ੍ਰਤਿ ਚਰਣ ਦੌ ਭਗਣ, ਦੋ ਗੁਰੁ. . . . ਦੇਖੋ, ਚਿਤ੍ਰਪਦਾ.