nan
nan
ਕ੍ਰਿ. ਵਿ- ਕਹਾਂ. ਕਿੱਥੇ. "ਮਨ, ਕਹ ਅਹੰਕਾਰ ਅਫਾਰਾ?" (ਦੇਵ ਮਃ ੫) "ਗਰਭ ਜੋਨਿ ਕਹ ਆਵੈ?" (ਨਟ ਮਃ ੫) ੨. ਕਦੀ. ਕਦੇ. ਕਭੀ. "ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ." (ਦੇਵ ਮਃ ੫) ੩. ਸਰਵ- ਕਿਆ. ਕਿੰ. "ਕਹ ਕਰੈ ਮੁਲਾ ਕਹ ਕਰੈ ਸੇਖ?" (ਭੈਰ ਕਬੀਰ) ੪. ਦੇਖੋ, ਕਹਨ। ੫. ਦੇਖੋ, ਕਹਁ। ੬. ਵ੍ਯ- ਦਾ. ਕਾ। ੭. ਕੋ. ਨੂੰ. ਪ੍ਰਤਿ. "ਅਸੁਰਨ ਕਹ ਇਮ ਆਗ੍ਯਾ ਦੀਨੀ." (ਸਲੋਹ)
nan
ਕਹੋ. ਕਥਨ ਕਰੋ. "ਕਹਹੁ ਗੁਸਾਈ ਮਿਲੀਐ ਕੇਹ?" (ਗਉ ਮਃ ੫)#੨. ਕਹਾਂ. ਕਥਨ ਕਰਾਂ. ਕਹੋਂ. "ਕਹਉ ਕਹਾਂ ਅਪਨੀ ਅਧਮਾਈ." (ਟੋਡੀ ਮਃ ੯)
ਸੰਗ੍ਯਾ- ਕਾਕ (ਕਾਉਂ) ਆਦਿਕ ਪੰਛੀਆਂ ਦੀ ਧੁਨਿ। ੨. ਹਾਸੇ ਦੀ ਆਵਾਜ਼. ਦੇਖੋ, ਕਹਕਹਾ.
ਦੇਖੋ, ਕਹਕਹਾ ਦੀਵਾਰ. "ਜਿਸ ਪ੍ਰਕਾਰ ਕਹਕਹ ਦੀਵਾਰ." (ਗੁਪ੍ਰਸੂ)
ਅ਼. [قہقہ] ਕ਼ਹਕ਼ਹਾ. ਸੰਗ੍ਯਾ- ਅਨੁ. ਅੱਟਹਾਸ. ਉਚੀ ਧੁਨੀ ਨਾਲ ਹੱਸਣਾ.
ਸੰਗ੍ਯਾ- ਦੇਖੋ, ਕਹਕਹਾ. ਉੱਚੀ ਹਾਸੀ ਦਾ ਸ਼ੋਰ. "ਕਹਕਹਾਟ ਕਹੁਁ ਕਾਲ ਸੁਨਾਵੈ." (ਚਰਿਤ੍ਰ ੫੨)
ਫ਼ਾ. [قہقہ دیوار] ਸੰਗ੍ਯਾ- ਚੀਨ ਦੇਸ਼ ਦੀ ਇੱਕ ਕੰਧ, ਜਿਸ ਨੂੰ ਦੇਖਦੇ ਹੀ ਕ਼ਹਕ਼ਹਾ (ਹਾਸੀ) ਆ ਜਾਵੇ. ਇਹ ਦੀਵਾਰ ੧੫੦੦ ਮੀਲ ਲੰਮੀ ੨੦. ਫੁੱਟ ਉੱਚੀ ਅਤੇ ਇਤਨੀ ਹੀ ਚੌੜੀ ਹੈ, ਸੌ ਸੌ ਗਜ਼ ਦੀ ਵਿੱਥ ਤੇ ਮਜਬੂਤ ਬੁਰਜ ਬਣੇ ਹੋਏ ਹਨ. ਇਹ ਕੰਧ ਈਸਵੀ ਸਨ ਦੇ ਆਰੰਭ ਤੋਂ ੨੧੩ ਵਰ੍ਹੇ ਪਹਿਲਾਂ ਚੀਨ ਦੇ ਰਾਜਾ ਸੀਹ੍ਵਾਙਤੀ ਨੇ ਆਪਣੇ ਵੈਰੀ ਮੰਗੋਲਾਂ ਦੇ ਹੱਲੇ ਰੋਕਣ ਲਈ ਬਣਾਈ ਸੀ। ੨. ਹੁਣ ਮੁਹਾਵਰੇ ਵਿੱਚ ਇਹ ਪਦ ਅਤਿ ਕਠਿਨ ਜਾਂ ਅਚਰਜ ਵਸਤੁ ਲਈ ਵਰਤੀਦਾ ਹੈ. ਦੇਖੋ, ਸੱਤ ਅਜੂਬੇ ਅਤੇ ਕਹਕਹ ਦੀਵਾਰ.
nan
ਫ਼ਾ. [کہگل] ਸੰਗ੍ਯਾ- ਕਾਹ (ਘਾਸ) ਅਤੇ ਗਿਲ (ਮਿੱਟੀ) ਮਿਲਾਕੇ ਲਿਪਾਈ ਲਈ ਬਣਾਇਆ ਹੋਇਆ ਗਾਰਾ.