ਜਗਤ ਮਾਤ੍ਰ ਦਾ ਸੰਖੇਪ. "ਜੈ ਜੈਕਾਰ ਜਗਤ੍ਰ ਮਹਿ." (ਬਿਲਾ ਮਃ ੫) ੨. जगत्त्रय. ਤਿੰਨ ਲੋਕ.
ਜਗਤ ਮਾਤ੍ਰ ਅਥਵਾ ਤਿੰਨ ਲੋਕ ਦਾ ਗੁਰੂ. "ਭਨਦਾਸ ਸੁ ਆਸ ਜਗਤ੍ਰਗੁਰੂ ਕੀ." (ਸਵੈਯੇ ਮਃ ੪. ਕੇ)
ਸੰਗ੍ਯਾ- ਯਗ੍ਯ- ਸ੍ਤੰਭ. ਯਗ੍ਯ ਦੇ ਥਾਂ ਕੀਤਾ ਉੱਚਾ ਸਤੂਨ. ਦੇਖੋ, ਯੂਪ. "ਪਗ ਪਗ ਜੱਗਖੰਭ ਕਹੁ ਗਾਡਾ." (ਰਘੁਰਾਜ)
ਸੰ. ਵਿ- ਰਕ੍ਸ਼੍ਕ. ਪਾਲਕ.
ਦੇਖੋ, ਜਗਤਗੁਰੁ ਅਤੇ ਜਗਦ੍ਗੁਰੁ.
ਸੰਗ੍ਯਾ- ਜਗਤ ਦਾ ਆਸਰਾਰੂਪ ਕਰ ਤਾਰ। ੨. ਪਵਨ. ਪੌਣ.
ਸੰਗ੍ਯਾ- ਜਗਤ ਦਾ ਈਸ਼ (ਮਾਲਿਕ) ਕਰਤਾਰ. "ਸਦਾ ਭਜਹੁ ਜਗਦੀਸ." (ਗੂਜ ਮਃ ੫)
ਵਿ- ਜਗਤ ਦੇ ਈਸ਼ ਰਾਜੇ ਆਦਿ, ਉਨ੍ਹਾਂ ਦਾ ਸ੍ਵਾਮੀ ਕਰਤਾਰ। ੨. ਜਗਤ ਦੇ ਪੂਜ੍ਯ ਬ੍ਰਹਮਾ, ਵਿਸਨੁ ਆਦਿ ਦੇਵਤੇ, ਉਨ੍ਹਾਂ ਦਾ ਪੂਜ੍ਯ ਵਾਹਗੁਰੂ. "ਜਗਦੀਸ ਈਸ ਗੋਪਾਲ ਮਾਧੋ." (ਰਾਮ ਛੰਤ ਮਃ ੫)
nan
nan