ਅ਼. [دحل] ਦਹ਼ਲ. ਸੰਗ੍ਯਾ- ਹੌਲ. ਧੜਕਾ। ੨. ਇੱਕ ਰੋਗ. [خفقان] ਖ਼ਫ਼ਕ਼ਾਨ. ਹੌਲਦਿਲ. ਦਿਲ ਦਾ ਧੜਕਣਾ. ਹਰ ਵੇਲੇ ਡਰ ਬਣਿਆ ਰਹਿਣਾ. ਅਚਾਨਕ ਚੌਂਕ ਉਠਣਾ. ਇਹ ਉਨਮਾਦ ਰੋਗ ਦਾ ਪਹਿਲਾ ਰੂਪ ਹੈ. ਇਸ ਦੇ ਕਾਰਣ ਹਨ- ਪੱਠਿਆਂ ਦੀ ਕਮਜੋਰੀ, ਬਹੁਤ ਮੈਥੁਨ, ਦਿਮਾਗੀ ਮਿਹਨਤ, ਰੰਜ, ਡਰ, ਵਾਉਗੋਲਾ, ਸ਼ਰਾਬ ਭੰਗ ਚੜਸ ਤਮਾਕੂ ਆਦਿ ਦਾ ਬਹੁਤ ਸੇਵਨ, ਜਿਗਰ ਅਤੇ ਮੇਦੇ ਦੀ ਖਰਾਬੀ, ਬਹੁਤ ਥਕਾਣ ਅਤੇ ਬਵਾਸੀਰ ਰੋਗ ਆਦਿ.#ਦਹਲ ਦੇ ਰੋਗੀ ਨੂੰ ਤਾਕਤ ਦੇਣ ਵਾਲਿਆਂ, ਛੇਤੀ ਹਜਮ ਹੋਣ ਵਾਲੀਆਂ ਚੀਜਾਂ, ਫਲ ਮੁਰੱਬੇ ਦੁੱਧ ਮੱਖਣ ਮਲਾਈ ਆਦਿ ਦੇਣੀਆਂ ਚਾਹੀਏ. ਸ਼ਰਬਤ ਅਨਾਰ ਸ਼ਰਬਤ ਸੰਦਲ ਪਿਆਉਣੇ ਲੋੜੀਏ. ਹਰ ਵੇਲੇ ਚਿੱਤ ਪ੍ਰਸੰਨ ਰੱਖਣ ਦੇ ਉਪਾਉ ਕਰਨੇ ਚਾਹੀਏ. ਜੋ ਦਵਾਈਆਂ ਉਨਮਾਦ ਰੋਗ ਵਿੱਚ ਗੁਣਕਾਰੀ ਹਨ ਉਹ ਦਹਿਲ ਭੀ ਦੂਰ ਕਰਦੀਆਂ ਹਨ. ਦੇਖੋ, ਉਦਮਾਦ। ੩. ਖੋਟੇ ਕਰਮ ਕਰਨ ਤੋਂ ਭੀ, ਜਿਨ੍ਹਾਂ ਕਰਕੇ ਰਾਜਾ ਵ੍ਰਿੱਧ ਗੁਰੂ ਆਦਿ ਵੱਲੋਂ ਦੰਡ ਮਿਲੇ, ਦਹਲ ਹੋਇਆ ਕਰਦਾ ਹੈ. ਇਸ ਹੌਲਦਿਲ ਦਾ ਇਹੀ ਇਲਾਜ ਉੱਤਮ ਹੈ ਕਿ ਕੁਕਰਮ ਦਾ ਤਿਆਗ ਕਰਕੇ ਸਦਾਚਾਰੀ ਹੋਣਾ ਚਾਹੀਏ.
ਫ਼ਾ. [دہلیز] ਸੰਗ੍ਯਾ- ਦੇਹਲੀ. ਦੇਹਲ. ਦਰਵਾਜ਼ੇ ਦੀ ਚੌਖਟ ਦੀ ਹੇਠਲੀ ਲੱਕੜ. ਮੁਹਾਠ. ਬੂਹਾਠ.
ਫ਼ਾ. [دمہ] ਦਹਹ. ਸੰਗ੍ਯਾ- ਮੁਹ਼ੱਰਮ ਦੀ ਪਹਿਲੀ ਤਾਰੀਖ਼ ਤੋਂ ਦਸਵੀਂ ਤਕ ਦੇ ਦਿਨ. ਮੁਹ਼ੱਰਮ ਦੇ ਪਹਿਲੇ ਦਸ਼ ਦਿਨ। ੨. ਭਾਵ- ਤਅ਼ਜ਼ੀਯਹ (ਤਾਜੀਆ). ਦੇਖੋ, ਤਾਜੀਆ.
nan
nan
ਫ਼ਾ. [دہان] ਸੰਗ੍ਯਾ- ਮੁਖ. ਮੂੰਹ.
ਫ਼ਾ. [دہانہ] ਸੰਗ੍ਯਾ- ਘੋੜੇ ਦੇ ਦਹਾਨ (ਮੂੰਹ) ਦੇਣ ਦਾ ਲੋਹੇ ਦਾ ਅੰਕੁੜਾ. ਲਗਾਮ। ੨. ਪਾਣੀ ਦਾ ਮੋਘਾ. ਨੱਕਾ. ਖਾਲ ਅਥਵਾ ਰਾਜਵਾਹੇ ਦਾ ਮੁਖ। ੩. ਉਹ ਥਾਂ, ਜਿੱਥੇ ਸਮੁੰਦਰ ਵਿੱਚ ਦਰਿਆ ਆਕੇ ਮਿਲੇ.
ਫ਼ਾ. [دہانیدن] ਕ੍ਰਿ- ਦਿਵਾਉਣਾ. ਦਿਲਾਨਾ.
nan
nan