اُ توں شروع ہون والے پنجابی لفظاں دے معنےਪ

ਸੰਗ੍ਯਾ- ਪ੍ਰਾਤਹਕਾਲ. ਭੋਰ. ਤੜਕਾ. "ਚਿੜੀ ਚੁਹਕੀ ਪਹ ਫੁਟੀ."(ਵਾਰ ਗਉ ੨. ਮਃ ੫) ੨. ਪਥ. ਪਹਾ. ਮਾਰਗ। ੩. ਸਿੰਧੀ. ਦੁੱਖ. ਕਲੇਸ਼. "ਪਹ ਪਿਟਾਰੀ." (ਰਾਮਾਵ) ਦੁੱਖ ਦੀ ਪਿਟਾਰੀ.


ਸੰਗ੍ਯਾ- ਪ੍ਰਤਿਗ੍ਯਾਨ. ਪਰਿਚਯ. ਜਾਨਕਾਰੀ. ਪਛਾਣ.


ਦੇਖੋ, ਪਨਹੀ.


ਸਿੰਧੀ. ਸੰਗ੍ਯਾ- ਦਾਲ. ਦੇਖੋ, ਪਹਿਤਿ। ੨. ਸੰ. ਪ੍ਰਹੁਤਿ. ਭੋਗ. ਬਲਿ.


ਫ਼ਾ. [پہن] ਵਿ- ਚੌੜਾ.


ਕ੍ਰਿ- ਪਰਿਧਾਨ ਕਰਨਾ. ਓਢਣਾ. ਵਸਤ੍ਰ ਭੂਖਣ ਆਦਿ ਸ਼ਰੀਰ ਪੁਰ ਧਾਰਨ ਕਰਨਾ.