nan
nan
nan
nan
ਦੇਖੋ, ਅਧ੍ਯਾਯ.
ਸੰ. ਸੰਗ੍ਯਾ- ਭਾਵ. ਖਿਆਲ। ੨. ਮਿਥ੍ਯਾਗ੍ਯਾਨ। ੩. ਕਿਸੇ ਵਸਤੁ ਵਿੱਚ ਹੋਰ ਵਸਤੁ ਦੀ ਕਲਪਣਾ। ੪. ਬੈਠਣ ਦਾ ਥਾਂ। ੫. ਆਸਨ.
ਸੰ. ਸੰਗ੍ਯਾ- ਵਿਚਾਰ। ੨. ਚਰਚਾ। ੩. ਵਾਕ ਦਾ ਅਰਥ ਸਪਸ੍ਟ ਕਰਨ ਲਈ ਬਾਹਰੋਂ (ਆਪਣੇ ਪਾਸੋਂ) ਵਾਧੂ ਪਦ ਜੋੜਨ ਦੀ ਕ੍ਰਿਯਾ. "ਇਹ ਜਗ ਮੈ ਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ." (ਜੈਜਾ ਮਃ ੯) ਇਸ ਤੁਕ ਵਿੱਚ "ਉਤਮ" ਅਥਵਾ "ਸਾਰ" ਸ਼ਬਦ ਦਾ ਅਧ੍ਯਾਹਾਰ ਹੈ. "ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ." (ਗਉ ਮਃ ੫) ਇਸ ਵਿੱਚ "ਉਪਾਯ" (ਜਤਨ) ਸ਼ਬਦ ਦਾ ਅਧ੍ਯਾਹਾਰ ਹੈ.
ਸੰ. ਅਧ੍ਯਾਤ੍ਮ. ਸੰਗ੍ਯਾ- ਆਤਮਾ। ੨. ਮਨ। ੩. ਸੁਭਾਉ (ਸ੍ਵਭਾਵ). ੪. ਦੇਹ. ਸ਼ਰੀਰ। ੫. ਆਤਮਵਿਦ੍ਯਾ.; ਦੇਖੋ, ਅਧਿਆਤਮ.
ਸੰ. आध्यात्मिक कर्म- ਆਧ੍ਯਾਤਮਿਕ ਕਰ੍ਮ. ਸੰਗ੍ਯਾ- ਆਤਮਗ੍ਯਾਨ ਸੰਬੰਧੀ ਕਰਮ. ੨. ਬ੍ਰਹਮਵਿਚਾਰ ਦੇ ਸਾਧਨ. "ਅਧਿਆਤਮ ਕਰਮ ਕਰੇ ਤਾ ਸਾਚਾ." (ਗਉ ਅਃ ਮਃ ੧) ੩. ਆਪਣੇ ਸੁਭਾਉ¹ (ਮਰਜ਼ੀ) ਦੇ ਕਰਮ. ਮਨਮੰਨੇ ਕੰਮ. "ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ." (ਸ੍ਰੀ ਮਃ ੩)
ਸੰ. ਸੰਗ੍ਯਾ- ਆਤਮਗ੍ਯਾਨ ਬ੍ਰਹਮਗ੍ਯਾਨ.
ਸੰਗ੍ਯਾ- ਉਹ ਰਾਮਾਇਣ, ਜਿਸ ਵਿਚ ਆਤਮਵਿਚਾਰ ਹੈ. ਬ੍ਰਹਮਾਂਡ ਪੁਰਾਣ ਅੰਤਰਗਤ ਇੱਕ ਰਾਮਕਥਾ ਦਾ ਗ੍ਰੰਥ. ਇਸ ਦਾ ਭਾਸਾ ਅਨੁਵਾਦ ਭਾਈ ਗੁਲਾਬ ਸਿੰਘ ਜੀ ਨਿਰਮਲਾ ਪੰਥ ਦੇ ਰਤਨ ਨੇ ਸੰਮਤ ੧੮੩੯ ਵਿੱਚ ਕੀਤਾ ਹੈ.
nan