اُ توں شروع ہون والے پنجابی لفظاں دے معنےਦ

ਦੁੱਖ ਪੁਰ ਦੁੱਖ. ਕਸ੍ਟ ਤੇ ਕਸ੍ਟ. ੨. ਕੇਵਲ ਦੁੱਖ. ਮਹਾਨ ਕਲੇਸ਼. ਦੇਖੋ, ਮਝ.


ਵਿ- ਦੁਃਖ ਦਾ ਨਾਸ਼ ਕਰਨ ਵਾਲਾ. ਦੁੱਖਵਿਨਾਸ਼ਕ "ਦੁਖਬਿਦਾਰਨ ਸੁਖਦਾਤੇ ਸਤਿਗੁਰੁ." (ਕਾਨ ਮਃ ੫) "ਦੁਖਭੰਜਨ ਗੁਣਤਾਸ." (ਬਾਵਨ)


ਸ਼੍ਰੀ ਅਮ੍ਰਿਤਸਰ ਤਾਲ ਦੇ ਚੜ੍ਹਦੇ ਵੱਲ ਇੱਕ ਬੇਰੀ ਵਾਲੇ ਘਾਟ ਦਾ ਨਾਉਂ ਹੈ, ਜਿੱਥੇ ਦੁਨੀਚੰਦ ਖਤ੍ਰੀ (ਮਾਫੀਦਾਰ ਪੱਟੀ) ਦੀ ਇੱਕ ਪੁਤ੍ਰੀ ਦਾ ਕੁਸ੍ਠੀ ਪਤੀ ਸਨਾਨ ਕਰਕੇ ਅਰੋਗ ਹੋ ਗਿਆ ਸੀ. ਦੇਖੋ, ਅੰਮ੍ਰਿਤਸਰ.


ਸੰਗ੍ਯਾ- ਦੁਃਖ ਸਾਥ ਮੂਤ੍ਰ ਦਾ ਆਉਣਾ. ਮੂਤ੍ਰ ਆਉਣ ਵੇਲੇ ਪੀੜ ਹੋਣੀ. ਦੇਖੋ, ਦੁਖੂਤ੍ਰਾ.


ਵਿ- ਦੁੱਖ- ਹਰੀ ਦੁੱਖ ਮਿਟਾਉਣ ਵਾਲੀ. "ਸਾਵਜਾ ਸੰਭਿਰੀ ਸਿੰਧੁਲਾ ਦੁੱਖਰੀ." (ਪਾਰਸਾਵ)


ਵਿ- ਰੋਗ ਦਾ ਦੁੱਖ. ਰੋਗ ਦੀ ਪੀੜ. "ਕਾਟਿਆ ਦੁਖਰੋਗ." (ਬਿਲਾ ਮਃ ੫)


ਦੁਖਾਵੈ. ਦੁਖ ਦੇਵੈ. "ਦੁਖਵੈ ਨ ਤਿਨ ਕੋ ਕਾਮ." (ਚੰਦ੍ਰਾਵ)


ਸੰਗ੍ਯਾ- ਦੁਃਖ. ਦੇਖੋ, ਦੁਖ.