اُ توں شروع ہون والے پنجابی لفظاں دے معنےਵ

ਦੇਖੋ, ਬਿਛੁਰਨਾ, ਵਿ- ਫੁਟ. "ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ਗੁਰਮੁਖਤਾ ਦ੍ਵਾਰਾ ਮਿਲੀਐ, ਮਨਮੁਖਤਾ ਨਾਲ ਵਿਛੁੜੈ.


ਵਿਛੁੜਕੇ. "ਮਨਮੁਖ ਵਿਛੁੜਿ ਦੁਖ ਪਾਏ." (ਪ੍ਰਭਾ ਮਃ ੧)


ਵਿ- ਛਿੰਨ ਹੋਇਆ. ਜੁਦਾ ਹੋਇਆ. ਵਿਛੁੜਿਆ ਹੋਇਆ. "ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ." (ਬਿਹਾ ਛੰਤ ਮਃ ੪) "ਚਿਰੀ ਵਿਛੁੰਨੇ ਮੇਲਿਅਨੁ." (ਸ੍ਰੀ ਮਃ ੩)


ਵਿ- ਛੇਦ. ਜੁਦਾਈ. ਅਲਗ ਕਰਨ ਦੀ ਕ੍ਰਿਯਾ. ਕੱਟ ਵੱਢ.


ਦੇਖੋ, ਵਿਕ੍ਸ਼ੇਪ.


ਦੇਖੋ, ਬਿਛੋਹ "ਵਿਛੋਹੇ ਜੰਬੂਰ, ਖਵੇ ਨ ਵੰਞਨਿ ਗਾਖੜੇ." (ਵਾਰ ਗੂਜ ੨. ਮਃ ੫) ਦੇਖੋ, ਖਵਣੁ.


ਸੰਗ੍ਯਾ- ਜੁਦਾਈ. ਵਿਯੋਗ. "ਵਿਛੋੜਾ ਭਉ ਵੀਸਰੈ." (ਮਾਰੂ ਅਃ ਮਃ ੧)