nan
ਕ੍ਰਿ- ਦੁੱਖ ਦੇਣਾ. ਸਤਾਉਣਾ.
ਅ਼. [دُخان] ਧੂੰਆਂ। ੨. ਭਾਪ. ਵਾਸਪ। ੩. ਤਮਾਕੂ.
ਸੰ. ਦੁਃਖਾਂਰ੍ਤ. ਵਿ- ਕਸ੍ਟ ਨਾਲ ਵ੍ਯਾਕੁਲ. ਦੁੱਖ ਨਾਲ ਦੀਨ ਹੋਇਆ.
ਦੇਖੋ, ਦੁੱਖਾਰਤ. ਦੁਖੀਆ। ੨. ਦੁੱਖ ਵਾਲੀ.
ਵਿ- ਦੁੱਖ ਵਾਲਾ. ਦੁਖਦਾਈ. "ਐਸਾ ਦੇਨੁ ਦੁਖਾਲਾ." (ਸੂਹੀ ਕਬੀਰ) ੨. ਦੁਖੀਆ. "ਕਦੇ ਨ ਹੋਇ ਦੁਖਾਲਾ." (ਮਾਝ ਮਃ ੫) ੩. ਔਖਾ. ਕਠਿਨ. ਮੁਸ਼ਕਿਲ.
ਵਿ- ਦੁੱਖਵਾਲੀ. ਦੁੱਖ ਦੇਣ ਵਾਲੀ. "ਚਾਕਰੀ ਵਿਡਾਣੀ ਖਰੀ ਦੁਖਾਲੀ." (ਗਉ ਛੰਤ ਮਃ ੩)
nan
nan
ਦੁਖੀ ਹੋਇਆ. ਦੁਖੀ ਕੀਤਾ. ਦੁਃਖਿਤ ਕੀਤਾ. "ਚੰਦ੍ਰਹਾਸ ਦੁਖਿਆ ਧ੍ਰਿਸਟਬੁਧੀ." (ਨਟ ਅਃ ਮਃ ੪) ਦੇਖੋ, ਚੰਦ੍ਰਹਾਸ ੪.