اُ توں شروع ہون والے پنجابی لفظاں دے معنےਪ

ਸੰ. ਸੰਗ੍ਯਾ- ਨਿੰਦਾ. ਹਜਵ। ੨. ਕਿਸੇ ਦੇ ਵਾਸ੍ਤਵ ਦੋਸਾਂ ਨੂੰ ਪ੍ਰਗਟ ਕਰਨਾ। ਵਿਦ੍ਵਾਨਾ ਨੇ ਨਿੰਦਾ ਅਤੇ ਪਰਿਵਾਦ ਵਿੱਚ ਇਹ ਭੇਦ ਕੀਤਾ ਹੈ ਕਿ ਅਣਹੋਣੀ ਗੱਲ ਦੱਸਕੇ ਬਦਨਾਮੀ ਕਰਨੀ "ਨਿੰਦਾ ਹੈ" ਅਤੇ ਜੋ ਕਿਸੇ ਦੇ ਸੱਚੇ ਔਗੁਣ ਦੱਸਕੇ ਬਦਨਾਮੀ ਫੈਲਾਉਣੀ ਹੈ, ਇਹ "ਪਰਿਵਾਦ" ਹੈ। ੩. ਬਾੱਜੇ ਨੂੰ ਜਰਬ ਦੇਣ ਦਾ ਡੱਕਾ ਅਥਵਾ ਛੱਲਾ. ਮਿਜ਼ਰਾਬ (plectrum)


ਸੰ. ਚਾਰੇ ਪਾਸਿਓਂ ਘੇਰਨ ਵਾਲਾ. ਪੜਦਾ. ਆਵਰਣ। ੨. ਤਲਵਾਰ ਆਦਿ ਦਾ ਕੋਸ. ਮਯਾਨ. ਨਯਾਮ। ੩. ਕਿਸੇ ਪੁਰੁਸ ਨੂੰ ਘੇਰਨ ਵਾਲੇ ਸੰਬੰਧੀ. ਕੁਟੰਬ. ਟੱਬਰ। ੪. ਰਾਜੇ ਦੇ ਆਸ ਪਾਸ ਰਹਿਣ ਵਾਲੇ ਨੌਕਰ ਚਾਕਰ। ੫. ਚੰਦ੍ਰਮਾ ਸੂਰਜ ਦਾ ਪਰਿਵੇਸ.


ਵਿ- ਘੇਰਿਆ ਹੋਇਆ. "ਪਰਿਵਾਰਿਤ ਬਹੁ ਜਹਿਂ ਕਹਾਂ." (ਗੁਪ੍ਰਸੂ)


ਸੰ. ਪਰਿਵੇਸ. ਸੰਗ੍ਯਾ- ਘੇਰਾ. ਦਾਯਰਾ। ੨. ਪਰੋਸਣਾ। ੩. ਸੂਰਜ ਚੰਦ੍ਰਮਾ ਦੇ ਚੁਫੇਰੇ ਗੋਲ ਮੰਡਲ, ਜੋ ਹਲਕੀ ਸਫ਼ੇਦ ਬਦਲੀ ਦੇ ਕਾਰਣ ਭਾਨ ਹੁੰਦਾ ਹੈ. Halo। ੪. ਸ਼ਹਰ ਦਾ ਕੋਟ.


ਸੰ. ਸੰਗ੍ਯਾ- ਪੂਰਣ ਗ੍ਯਾਨ. ਬਿਨਾ ਭ੍ਰਮ- ਗ੍ਯਾਨ.


ਸੰ. ਸੰਗ੍ਯਾ- ਪਰਿਵ੍ਰਜ (ਚਾਰੇ ਪਾਸੇ ਘੁੰਮਣ ਵਾਲਾ) ਸੰਨ੍ਯਾਸੀ. ਵਿਹੰਗਮਵ੍ਰਿੱਤਿ ਵਾਲਾ ਸਾਧੂ, ਜੋ ਇੱਕ ਥਾਂ ਨਹੀਂ ਠਹਿਰਦਾ, ਕਿੰਤੁ ਸਦਾ ਵਿਚਰਦਾ ਰਹਿੰਦਾ ਹੈ.


ਸੰ. ਸੰਗ੍ਯਾ- ਘੁਮਾਉ. ਗਰਦਿਸ਼। ੨. ਅਦਲਾ ਬਦਲੀ. ਤਬਾਦਲਾ। ੩. ਇੱਕ ਅਰਥਾਲੰਕਾਰ. ਥੋੜੀ ਵਸਤੂ ਦੇਕੇ ਉਸ ਦੇ ਬਦਲੇ ਬਹੁਤ ਲੈਣਾ ਜਿਸ ਉਕਤਿ ਵਿੱਚ ਵਰਣਨ ਕਰੀਏ, ਇਹ "ਪਰਿਵ੍ਰਿੱਤਿ" ਅਲੰਕਾਰ ਹੈ. ਇਸ ਦਾ ਨਾਮ "ਵਿਨਿਮਯ" ਭੀ ਹੈ.#ਦੀਬੇ ਤਨਕਹਿਂ ਕੇ ਜਹਾਂ, ਮਿਲੈ ਬਿੱਤ ਬਹੁ ਆਜ,#ਪਰਿਵ੍ਰਿਤ ਭੂਸਣ ਤਾਹਿ ਕਹਿਂ ਜੇ ਪ੍ਰਬੀਨ ਕਵਿਰਾਜ.#(ਰਾਮਚੰਦ੍ਰਭੂਸ਼ਣ)#ਉਦਾਹਰਣ-#ਚਰਨਸਰਨ ਗੁਰੁ ਏਕ ਪੈਂਡਾ ਜਾਇ ਚਲ,#ਸਤਿਗੁਰੁ ਕੋਟਿ ਪੈਂਡਾ ਆਗੋਹੋਇ ਲੇਤ ਹੈਂ,#ਏਕ ਬਾਰ ਸਤਿਗੁਰੁ ਮੰਤ੍ਰ ਸਿਮਰਨ ਮਾਤ੍ਰ,#ਸਿਮਰਨ ਤਾਂਹਿ ਬਾਰੰਬਾਰ ਗੁਰੁ ਹੇਤ ਹੈਂ,#ਭਾਵਨੀ ਭਗਤਿ ਭਾਇ ਕੌਡੀ ਅਗ੍ਰਭਾਗ ਰਾਖੈ,#ਤਾਹਿਂ ਗੁਰੁ ਸਰਬ ਨਿਧਾਨ ਦਾਨ ਦੇਤ ਹੈਂ,#ਸਤਿਗੁਰੁ ਦਯਾਨਿਧਿ ਮਹਿਮਾ ਅਗਾਧਬੋਧ#ਨਮੋ ਨਮੋ ਨਮੋ ਨਮੋ ਨਤਿ ਨੇਤਿ ਨੇਤਿ ਹੈਂ. (ਭਾਗੁ ਕ)#ਬੰਦਨਾ ਕੋ ਲੇਤਹੀ ਅਬੰਦਤਾ ਕੋ ਦੇਤ ਤਿਹ,#ਪ੍ਰੀਤਿ ਲੇਤ ਦੇਤ ਹੈਂ ਪ੍ਰਤੀਤ ਸੁਖਸੇਤ ਹੈਂ,#ਭਾਉ ਉਰ ਲੇਤਹੀ ਪ੍ਰਭਾਉ ਬਡੋ ਦੇਤ ਆਪ#ਨਿਰਗੁਣ ਪਦ ਦੇਤ ਗਨ ਦੋਖ ਲੇਤ ਹੈਂ,#ਥੋਰੀਜੈਸੀ ਭੇਟ ਲੇਤ ਜਮ ਕੀ ਅਭੇਟ ਦੇਤ#ਸਤਿਗੁਰੁ ਨਾਨਕ ਜੀ ਕਰੁਣਾਨਿਕੇਤ ਹੈਂ,#ਹੰਤਾ ਲੇਤ ਦਾਸਨ ਕੀ ਬ੍ਰਹਮਗ੍ਯਾਨ ਦੇਤ ਤਿਂਹ#ਮਨ ਲੇਤ ਚਰਨ ਮੈ ਮੁਕਤਿ ਕੋ ਦੇਤ ਹੈਂ. (ਨਾਪ੍ਰ)#(ਅ) ਬਹੁਤ ਦੇਕੇ ਥੋੜਾ ਹਾਸਿਲ ਕਰਨਾ ਪਰਿਵ੍ਰਿੱਤਿ ਦਾ ਦੂਜਾ ਰੂਪ ਹੈ.#ਉਦਾਹਰਣ-#ਤੀਰਥੁ ਤਪੁ ਦਇਆ ਦਤੁ ਦਾਨੁ,#ਜੇ ਕੋ ਪਾਵੈ ਤਿਲ ਕਾ ਮਾਨੁ. (ਜਪੁ)#ਅਗਨਿ ਤਾਪਨਾ ਜਲ ਮਹਿ ਰਹਿਨੋ,#ਵ੍ਰਤ ਕਰਨੋ ਸੀਤੋਸਨ ਸਹਿਨੋ,#ਉਰਧ ਵਾਹੁ ਅਧੋ ਸਿਰ ਕਰਨਾ,#ਖਰੇ ਹੋਨ ਚਿਰ ਲੌ ਇਕਚਰਨਾ,#ਕਰਮ ਤਾਮਸੀ ਕਰਨ ਦੁਖਾਰੇ, ×××#ਇਨਿ ਮਿਹਨਤ ਬਡ, ਲਘੁ ਫਲ ਪਾਈ. (ਨਾਪ੍ਰ)