nan
ਸੰ. विज्. ਧਾ- ਅਲਗ ਕਰਨਾ, ਟੁੱਟਣਾ, ਵਿਵੇਕ ਕਰਨਾ, ਡਰ ਨਾਲ ਕੰਬਣਾ, ਵਿਪਦਾ ਵਿੱਚ ਪੈਣਾ.
ਸੰਗ੍ਯਾ- ਵਿਦ੍ਯੁਤ. ਬਿਜਲੀ। ੨. ਖਤ੍ਰੀਆਂ ਦੀਆਂ ਪੰਜ ਜਾਤਾਂ ਵਿੱਚੋਂ ਇੱਕ ਜਾਤਿ. "ਹਾੜੂ ਗਾੜੂ ਵਿੱਜ ਵਿਚਾਰੇ." (ਭਾਗੁ)
ਦੇਖੋ, ਵਿਜਯੀ.
nan
ਜਿੱਥੇ ਕੋਈ ਜਨ ਨਹੀਂ ਹੈ. ਏਕਾਂਤ ਸੁੰਨਾ ਥਾਂ। ੨. ਵ੍ਯਜਨ. ਪੰਖਾ.
ਸੰਗ੍ਯਾ- ਵਿ- ਜਯ. ਜਿੱਤ. ਜੀਤ. ਫਤਹ। ੨. ਅਰਜੁਨ। ੩. ਵਿਮਾਨ। ੪. ਯਮਰਾਜ। ੫. ਵਿਸਨੁ ਦਾ ਇੱਕ ਪਾਰ੍ਸਦ. ਦੇਖੋ, ਪਾਰਖਦ ੨.
ਦੇਖੋ, ਭੰਗਰਾ.
ਉਹ ਹਾਥੀ, ਜਿਸ ਤੇ ਰਾਜਾ ਦੁਸ਼ਮਨ ਜਿੱਤਣ ਲਈ ਚੜ੍ਹਾਈ ਕਰਦਾ ਹੈ.
ਦੇਖੋ, ਵਿਜਯਾਦਸ਼ਮੀ.#ਵਿਜਯਾ. ਸੰ. ਸੰਗ੍ਯਾ- ਭੰਗ। ੨. ਮਜੀਠ। ੩. ਜੰਡੀ। ੪. ਦੁਰਗਾ। ੫. ਸ਼੍ਰਵਣ ਨਛਤ੍ਰ ਵਾਲੀ ਦ੍ਵਾਦਸ਼ੀ। ੬. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੪੦ ਮਾਤ੍ਰਾ, ਦਸ ਦਸ ਮਾਤ੍ਰਾ ਪੁਰ ਵਿਸ਼੍ਰਾਮ, ਅੰਤ ਰਗਣ .#ਉਦਾਹਰਣ-#ਪ੍ਰਿਥਮ ਮਧੁਕੈਟ ਮਦ, ਮਥਨਿ ਮਹਿਖਾਸੁਰੈ,#ਮਾਨ ਮਰਦਨ ਕਰਨਿ, ਤਰਨਿ ਬਰਬੰਡਿਕਾ,#ਧੂਮ੍ਰਦ੍ਰਿਗ ਧਰਨਿ ਧਰ, ਧੂਰ ਧਾਨੀ ਕਰਨਿ,#ਚੰਡ ਅਰੁ ਮੁੰਡ ਕਰ, ਮੁੰਡ ਖਁਡਖੰਡਿਕਾ,#ਰਕ੍ਤਬੀਜਾਰ੍ਦਨੀ, ਰਕ੍ਤ ਭੱਛਨਕਰਨਿ,#ਦਰਨਿ ਅਨਿ ਸ਼ੁੰਭ ਰਨ, ਰਾਰਰਿਸਰ੍ਮਡਿਕਾ,#ਸ਼ੁੰਭ ਬਲਧਾਰ ਸੰਘਾਰ ਕਰਵਾਰ ਕਰ#ਸਕਲ ਖਲ ਅਸੁਰ ਦਲ, ਜੈਤਿ ਜੈ ਚੰਡਿਕਾ. (ਚੰਡੀ ੧)#ਪ੍ਰਿਥਮ ਟੰਕੋਰ ਝੁਕ ਝਾਰ ਸੰਸਾਰ ਮਦ,#ਦੰਡ ਕੋਦੰਡ ਰਹਿ ਮੰਡ ਨਵਖੰਡ ਕੋ,#ਚਾਲ ਅਚਲਾ ਅਚਲ ਘਾਲ ਦਿਗਪਾਲ ਬਲ,#ਪਾਲਿ ਰਿਖਿਰਾਜ ਕੇ ਬਚਨ ਪਰਚੰਡ ਕੋ,#ਸੋਧ ਦੈ ਈਸ਼ ਕੋ ਬੋਧ ਜਗਦੀਸ਼ ਕੋ,#ਕ੍ਰੋਧ ਉਪਜਾਯ ਭ੍ਰਿਗੁਨੰਦ ਬਰਬੰਡ ਕੋ,#ਬਾਂਦ ਬਰ ਸ੍ਵਰ੍ਗ ਕੋ ਸਾਧ ਅਪਵਰ੍ਗ ਧਨੁ-#ਭੰਗ ਕੋ ਸ਼ਬਦ ਗ੍ਯੋ ਭੇਦ ਬ੍ਰਹਮੰਡ ਕੋ. (ਰਾਮਚੰਦ੍ਰਿਕਾ)
ਅੱਸੁ ਸਦੀ ੧੦. ਹਿੰਦੂਮਤ ਦੇ ਗ੍ਰੰਥਾਂ ਵਿੱਚ ਇਹ ਦਿਨ ਦੁਸ਼ਮਨ ਉੱਤੇ ਫਤੇ ਪਾਉਣ ਲਈ ਉੱਤਮ ਮਹੂਰਤ ਹੈ.¹ ਰਾਮਚੰਦ੍ਰ ਜੀ ਨੇ ਲੰਕਾ ਜਿੱਤਣ ਨੂੰ ਇਸੇ ਦਿਨ ਕੂਚ ਕੀਤਾ ਸੀ. ਦੇਖੋ, ਦਸਹਰਾ ੨.
विजयिन. ਵਿ- ਜੱਤਣ ਵਾਲਾ.