اُ توں شروع ہون والے پنجابی لفظاں دے معنےਪ

ਫ਼ਾ. [پرند] ਪਕ੍ਸ਼ੀ. ਪੰਛੀ.


ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫) ੨. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ." (ਗੁਵਿ ੧੦) ੩. ਪੜੀ. ਡਿਗੀ। ੪. ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ." (ਚਰਿਤ੍ਰ ੬੪) ੫. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। ੬. ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ." (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। ੭. ਅਪਸਰਾ. ਹੂਰ.


ਪਰੋਸਦਾ ਹੈ. ਭੋਜਨ ਆਦਿ ਖਾਣ ਦੇ ਪਦਾਰਥ ਅੱਗੇ ਰੱਖਦਾ ਹੈ. ਦੇਖੋ, ਪਰੀਸਨ। ੨. ਵਰਤਾਉਂਦਾ ਹੈ, ਵੰਡਦਾ ਹੈ. "ਸੰਗਤਿ ਕੁਲ ਤਾਰੇ ਸਾਚੁ ਪਰੀਸਹਿ." (ਮਾਰੂ ਸੋਲਹੇ ਮਃ ੧) ੩. ਪੜੇਗਾ. ਪਊ. "ਕੈਸੇ ਪਾਰ ਪਰੀਸਹਿ." (ਸਲੋਹ) ੪. ਸੰ. परिष्ह. ਸਹਾਰਨ ਦੀ ਕ੍ਰਿਯਾ. ਬਰਦਾਸ਼੍ਤ.


ਸੰ. ਪਰਿਵੇਸਣ. ਸੰਗ੍ਯਾ- ਭੋਜਨ ਪਰੋਸਣ ਦੀ ਕ੍ਰਿਯਾ.


ਕ੍ਰਿ- ਪਰੋਸਣਾ. ਖਾਣ ਦੇ ਪਦਾਰਥ ਅੱਗੇ ਰੱਖਣੇ. ਦੇਖੋ, ਪਰੀਸਨ.


ਸੰਗ੍ਯਾ- ਪਰੀਕ੍ਸ਼ਾ. ਪਰਖ. ਇਮਤਹਾਨ। ੨. ਕ੍ਰਿ. ਵਿ- ਪਰਖਕੇ. "ਤਨੁ ਮਨੁ ਸੀਤਲੁ ਸਾਚੁ ਪਰੀਖ."(ਗਉ ਮਃ ੧)