اُ توں شروع ہون والے پنجابی لفظاں دے معنےਹ

ਸੰਗ੍ਯਾ- ਹੱਲਾ. ਹਮਲਾ. "ਦੇਕਰ ਏਕ ਬਾਰ ਦਲ ਹੂਲ." (ਗੁਪ੍ਰਸੂ) ੨. ਤਲਵਾਰ ਦੀ ਨੋਕ। ੩. ਅ਼. [حول] ਹ਼ੌਲ. ਘੇਰਨਾ. ਚਾਰੇ ਪਾਸੇ ਵਲਣ ਦੀ ਕ੍ਰਿਯਾ. "ਹੂਲ ਪਵੈ ਕਾਹਾਹਾ." (ਸ. ਫਰੀਦ) ਚੁਫੇਰਿਓਂ ਘੇਰਕੇ ਹਾਹਕਾਰ. "ਜੋਧਿਆਂ ਦੇਖਣ ਆਈਆਂ ਹੂਲੇ ਹੋਈਆਂ." (ਰਾਮਾਵ) ਚਾਰੇ ਪਾਸੇ ਇਕੱਠੀਆਂ ਹੋਈਆਂ.


ਸੰ. ਹਠ. ਜਿਦ। ੨. ਮੂਰਖਤਾ. "ਆਪਨ ਹੂੜ ਕਹਾਂ ਉਰਝਾਯੋ." (੩੩ ਸਵੈਯੇ)


ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ.


ਸੰਗ੍ਯਾ- ਹੁੰਕਾਰ। ੨. ਹਾਹਾਕਾਰ ਦੀ ਧੁਨੀ। ੩. ਪੁਕਾਰ. ਸੱਦ.