اُ توں شروع ہون والے پنجابی لفظاں دے معنےਦ

ਵਿ- ਦ੍ਵੈ ਗੁਣ. ਦੋ ਗੁਣਾਂ. ਦੋ ਗੁਣੀ. "ਤੋ ਪਹਿ ਦੁਗਣੀ ਮਜੂਰੀ ਦੈਹਉ." (ਸੋਰ ਨਾਮਦੇਵ) ੨. ਸੰਗ੍ਯਾ- द्बैगुण्य- ਦ੍ਵੈਗੁਨ੍ਯ. ਦੇਖੋ, ਬਿੰਨਿ.


ਸੰ. दुग्ध. ਸੰਗ੍ਯਾ- ਦੋਹਨ ਕੀਤਾ (ਚੋਇਆ) ਹੋਇਆ ਪਦਾਰਥ. ਦੁੱਧ. ਦੂਧ. ਦੇਖੋ, ਦੁੱਧ। ੨. ਬੱਦਲਾਂ ਦਾ ਜਲ.


ਸੰਗ੍ਯਾ- ਦੁੱਧ ਦਾ ਸਮੁੰਦਰ. ਕ੍ਸ਼ੀਰਨਿਧਿ.


ਉਹ ਲਾਟੂ, ਜਿਸ ਨੂੰ ਦੁੱਧ ਵਿੱਚ ਪਾਕੇ ਜਾਣਿਆ ਜਾਂਦਾ ਹੈ ਕਿ ਇਹ ਖ਼ਾਲਿਸ ਹੈ ਜਾਂ ਪਾਣੀ ਮਿਲਿਆ. Lactometer.


ਦੇਖੋ, ਦੂਧਾਧਾਰੀ.


ਦੇਖੋ, ਦੁਗਣ.