اُ توں شروع ہون والے پنجابی لفظاں دے معنےਭ

ਭ੍ਰਮਣ ਕਰਦਾ. ਭ੍ਰਮਦਾ "ਬਹੁਰਿ ਨ ਜੋਨਿ ਭ੍ਰਮਾਦ." (ਸਾਰ ਮਃ ੫) ੨. भ्रमात्. ਭ੍ਰਮ ਤੋਂ.


ਆਉਂਦਾ ਜਾਂਦਾ. ਗਮਾਗਮ. "ਚਲ ਚਿਤ ਵਿਤ ਭ੍ਰਮਾਭ੍ਰਮੰ. (ਗੂਜ ਅਃ ਮਃ ੧)


ਭ੍ਰਮਣ ਕਰਦਾ. "ਬਹੁੜਿ ਨ ਜੋਨਿ ਭ੍ਰਮਾਮ." (ਭੈਰ ਮਃ ੫) ੨. ਭ੍ਰਮਾਮਿ. ਮੈ ਭ੍ਰਮਣ ਕਰਦਾ। ੩. ਭ੍ਰਮਾਮ ਅਸੀਂ ਭ੍ਰਮਦੇ.


ਦੇਖੋ, ਭ੍ਰਮਾਮ.


ਵਿ- ਭ੍ਰਮਦੀ. ਮਿਥ੍ਯਾਗ੍ਯਾਨ ਦੀ. "ਚੂਕੈ ਭੀਤਿ ਭ੍ਰਮਾਰੀ." (ਸੋਰ ਮਃ ੫) ੨. ਭ੍ਰਮ ਅਰਿ. ਭ੍ਰਮਵਿਨਾਸ਼ਕ ਆਤਮਗ੍ਯਾਨ.


ਦੇਖੋ, ਭ੍ਰਮਾਉਣਾ. "ਬਹੁ ਜੋਨੀ ਭ੍ਰਮਾਵਣਹ." (ਸਹਸ ਮਃ ੫)


ਭ੍ਰਮਣ ਕਰਕੇ. ਘੁੰਮਕੇ. "ਭ੍ਰਮਿ ਆਏ ਧਰਿ ਸਾਰੀ." (ਗੂਜ ਮਃ ੫) ੨. ਸੰ. ਸੰਗ੍ਯਾ- ਗੇੜਾ. ਚਕ੍ਰ. "ਅਪਿਓ ਪੀਵੈ ਜੋ ਨਾਨਕਾ, ਭ੍ਰਮੁ ਭ੍ਰਮਿ ਸਮਾਵੈ." (ਤਿਲੰ ਮਃ ੧) ਭ੍ਰਮ ਅਤੇ ਆਵਾਗਮਨ ਮਿਟ ਜਾਂਦਾ ਹੈ। ੩. ਘੁੰਮਣਵਾਣੀ. ਜਲ ਦੀ ਭੌਰੀ। ੪. ਘੁਮਿਆਰ ਦਾ ਚੱਕ। ੫. ਮੂਰਛਾ. ਗਸ਼.


ਭ੍ਰਮਣ ਕਰਦਾ. "ਉਦਿਆਨ ਭ੍ਰਮਿੰਨਾ." (ਵਾਰ ਜੈਤ)


ਵਿ- ਭ੍ਰਮਣ ਵਾਲਾ। ੨. ਵਹਿਮੀ. ਸ਼ੱਕੀ। ੩. ਸੰਗ੍ਯਾ- ਧ੍ਰੁਵ ਦੀ ਇਸਤ੍ਰੀ.


ਭ੍ਰਮਵਾਲਾ ਹੈ. ਭ੍ਰਮਵਾਨ ਹੈ. "ਤਰੁਕ ਨਚਾ ਭ੍ਰਮੀਆਚਾ." (ਧਨਾ ਨਾਮਦੇਵ)