ਦੇਖੋ, ਸਰਕਣ. ਅੱਗੇ ਵਧਣ ਦੀ ਕ੍ਰਿਯਾ. "ਹਰਖੇ ਸਰਖੇ ਬਸੁਦੇਵਹਿ ਕੇ ਪਗ ਜਾਇ ਛਯੋ ਜਮੁਨਾ ਜਲ ਤੇ." (ਕ੍ਰਿਸਨਾਵ) "ਸਾਮੁਹਿ ਚੰਡ ਸਿਵੈ ਸਰਖੇ." (ਕ੍ਰਿਸਨਾਵ) ੨. ਸਹਰ੍ਸ. ਆਨੰਦ ਸਹਿਤ। ੩. ਅ਼. [شرخ] ਸ਼ਰਖ਼. ਤਲਵਾਰ ਦਾ ਫਲ. ਨੇਜੇ ਦਾ ਫਲ। ੪. ਜੜ. ਮੂਲ। ੫. ਆਰੰਭ. ਮੁੱਢ.
nan
ਫ਼ਾ. [سرخط] ਸੰਗ੍ਯਾ- ਸਿਰਲੇਖ. ਸਿਰਨਾਵਾਂ। ੨. ਰਸੀਦ. "ਸਰਖਤ ਅਬ ਹੀ ਹਮ ਤੇ ਲੇਹੁ ਲਿਖਾਇਕੈ." (ਚਰਿਤ੍ਰ ੧੬੨) ੩. ਪੱਟਾ. ਸਨਦ.
ਸਰ੍ਹੋ. ਦੇਖੋ, ਸਰਸਪ. "ਸਰਖਪ ਸਾਗ ਬਨਾਈ." (ਨਾਪ੍ਰ)
nan
nan
ਸੰ. ਸਰ੍ਗ. (ਦੇਖੋ, सृज्) ਸੰਗ੍ਯਾ- ਤਿਆਗ. ਛੱਡਣਾ. ੨. ਅਧਯਾਯ. ਬਾਬ। ੩. ਸ੍ਰਿਸ੍ਟੀ ਵਿਸ਼ਵ, ਜਗਤ "ਲਖਤ ਸਰਗ ਭਹਰਾਤ." (ਪਾਰਸਾਵ) ੪. ਉਤਪੱਤਿ। ੫. ਜਲ ਦਾ ਸੋਤ. ਚਸ਼ਮਾ। ੬. ਪ੍ਰਕ੍ਰਿਤਿ.
ਫ਼ਾ. [سرگشت] ਸਰਗਸ਼੍ਤ. ਸੰਗ੍ਯਾ- ਸਿਰ ਉੱਪਰ ਫਿਰਨ ਵਾਲਾ, ਛਤ੍ਰ, ਖਾਸ ਕਰਕੇ ਜੋ ਵਿਆਹ ਸਮੇਂ ਲਾੜੇ ਦੇ ਸਿਰ ਪੁਰ ਹੋਇਆ ਕਰਦਾ ਹੈ.
ਫ਼ਾ. [سرغنہ] ਦੁਸ੍ਟਮੰਡਲੀ ਦਾ ਪ੍ਰਧਾਨ (ਮੁਖੀਆ). ੨. ਗਰੋਹ ਦਾ ਮੁਖੀਆ.
ਸੰ. ਸਰਗਮ. ਸੰਗ੍ਯਾ- ਸੱਤ ਸੁਰਾਂ ਦੇ ਆਦਿ ਅੱਖਰ ਲੈ ਕੇ ਸ੍ਵਰਾਂ ਦੀ ਨਾਮਮਾਲਾ ਸ ਰ ਗ ਮ ਪ ਧ ਨ. ਸੜਜ ਰਿਸਭ ਗਾਂਧਾਰ ਮਧ੍ਯਮ ਪੰਚਮ ਧੈਵਤ ਅਤੇ ਨਿਸਾਦ.