اُ توں شروع ہون والے پنجابی لفظاں دے معنےਅ

ਕ੍ਰਿ. ਵਿ- ਇਸ ਵੇਲੇ. ਹੁਣ. ਅੱਜ ਕਲ.


ਵਿ- ਅੰਧਾ. ਅੰਧੀ. ਨੇਤ੍ਰਹੀਨ। ੨. ਅਗ੍ਯਾਨ ਸਹਿਤ. "ਦੁਰਮਤਿ ਅਧੁਲੀ ਕਾਰ." (ਬਸੰ. ਅਃ ਮਃ ੧) "ਨੇਤ੍ਰ ਫੁਨ ਅਧੁਲੇ." (ਭੈਰ ਮਃ ੧)


ਵਿ- ਅੱਧਾ. ਅਰਧ. "ਬਿਲਮ ਨ ਅਧੂਆ ਰਾਈ." (ਗੂਜ ਅਃ ਮਃ ੧)


ਸੰ- ਸੰਗ੍ਯਾ- ਜੋ ਧੂਤ (ਕੰਪਿਤ) ਨਹੀਂ ਹੁੰਦਾ. ਨਾ ਕੰਬਣ ਵਾਲਾ. ਨਿਡਰ. ਨਿਰਭੈ. "ਅਧੂਤ ਹੈ." (ਜਾਪੁ)


ਵਿ- ਧੂੰਏ ਬਿਨਾ. ਨਿਰਧੂਮ। ੨. ਧੂੰਮ (ਡੰਡ ਰੌਲੇ) ਬਿਨਾ.


ਵਿ- ਅਰਧ ਊਰਾ. ਅਧਪੂਰਾ. ਜੋ ਮੁਕੰਮਲ ਨਹੀਂ. ਅਪੂਰਣ.


ਸੰ. अधः ਵ੍ਯ- ਥੱਲੇ. ਨੀਚੇ. ਹੇਠਾਂ। ੨. ਸੰ. अधेय- ਅਧੇਯ. ਵਿ- ਜੋ ਕਿਸੇ ਦਾ ਧਾਰਣ ਨਹੀਂ ਕੀਤਾ. ਨਿਰਾਸਰੇ. "ਅਧੇ ਹੈ." (ਜਾਪੁ)


ਦੇਖੋ, ਆਧੇਯ.