اُ توں شروع ہون والے پنجابی لفظاں دے معنےਅ

ਸੰ. ਅਸ਼ਨ ਸੰਗ੍ਯਾ- ਭੋਜਨ. ਖਾਣ ਯੋਗ੍ਯ ਪਧਾਰਥ. "ਅਸਨ ਬਸਨ ਧਨ ਧਾਮ ਕਾਹੂ ਮੇ ਨਾ ਦੇਖ੍ਯੋ." (ਭਾਗੁ ਕ) ੨. ਸੰ. असन्. ਲਹੂ ਰੁਧਿਰ. ਖੂਨ। ੩. ਸੰ. असन. ਫੈਂਕਣ ਦੀ ਕ੍ਰਿਯਾ. ਦੇਖੋ, ਅਸ ਧਾ.


ਫ਼ਾ. [آشنا] ਆਸ਼ਨਾ. ਸੰਗ੍ਯਾ- ਮਿਤ੍ਰ। ੨. ਜਾਣ ਪਹਿਚਾਣ ਵਾਲਾ. ਵਾਕਿਫ। ੩. ਤਾਰੂ. ਤੈਰਾਕ.


ਫ਼ਾ. [آشنائی] ਆਸ਼ਨਾਈ. ਸੰਗ੍ਯਾ- ਮਿਤ੍ਰਤਾ. ਦੋਸਤੀ। ੨. ਵਾਕ਼ਫੀਯਤ. "ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ ਸਭ ਅਸਨਾਈ." (ਬਿਲਾ ਮਃ ੧) ੩. ਤਰਣ ਦੀ ਵਿਦ੍ਯਾ.


ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ. ਮੋਹ। ੨. ਆਸ਼ਨਾ. ਮਿਤ੍ਰ. ਦੋਸਤ. ਦੇਖੋ, ਆਸ਼ਨਾ. "ਸਭ ਮਿਥਿਆ ਅਸਨਾਹਾ." (ਆਸਾ ਮਃ ੫) "ਗੁਰੁ ਕਿਰਪਾ ਤੇ ਮੋਹਿ ਅਸਨਾਹਾ." (ਗਉ ਮਃ ੫)


ਦੇਖੋ, ਇਸ਼ਨਾਨ ਅਤੇ ਸਨਾਨ। ੨. ਅ਼. [اسنان] ਦੰਦ. ਦਾਂਤ.


ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ. "ਨਾਮ ਨ ਪਾਵਹਿ ਬਿਨੁ ਅਸਨੇਹ." (ਗਉ ਮਃ ੩) ੨. ਅਸ (ਐਸਾ) ਨੇਹ. ਅਜਿਹਾ ਪਿਆਰ.