nan
nan
nan
nan
ਸੰ. ਸ੍ਥਿਤ. ਵਿ- ਕ਼ਾਇਮ. ਅਚਲ. ਠਹਿਰਿਆ ਹੋਇਆ. "ਢੂੰਢ ਵੰਞਾਈ ਥੀਆ ਥਿਤਾ." (ਵਾਰ ਰਾਮ ੨. ਮਃ ੫) ਖੋਜ ਖ਼ਤਮ ਹੋਗਈ, ਮਨ ਠਹਿਰ ਗਿਆ.
ਸੰਗ੍ਯਾ- ਸ੍ਥਿਤਿ. ਠਹਿਰਾਉ. ਕ਼ਾਇਮੀ. "ਥਿਤਿ ਪਾਈ ਚੂਕੇ ਭ੍ਰਮ ਗਵਨ." (ਸੁਖਮਨੀ) ੨. ਤਿਥਿ ਸ਼ਬਦ ਦਾ ਉਲਟ ਭੀ ਥਿਤਿ ਹੈ. "ਥਿਤਿ ਵਾਰੁ ਨ ਜੋਗੀ ਜਾਣੈ." (ਜਪੁ) ਦੇਖੋ, ਜੋਗੀ ੪.
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ.