اُ توں شروع ہون والے پنجابی لفظاں دے معنےਭ

ਸੰ. भज्. ਧਾ- ਤਕਸੀਮ ਕਰਨਾ (ਵੰਡਣਾ), ਅਲਗ (ਵੱਖ) ਕਰਨਾ, ਸੇਵਾ ਕਰਨਾ, ਭਜਨ ਕਰਨਾ. "ਚਰਣ ਭਜੇ ਪਾਰਬ੍ਰਹਮ ਕੇ, ਸਭ ਜਪ ਤਪ ਤਿਨਹੀ ਕੀਤ." (ਸ੍ਰੀ ਮਃ ੫) ੨. ਦੇਖੋ, ਭਜਨ.


ਸੇਵਨ ਕਰਦਾ. ਭਜਨ ਕਰਦਾ. "ਅਬ ਨ ਭਜਸਿ. ਭਜਸਿ ਕਬ ਭਾਈ? (ਭੈਰ ਕਬੀਰ)


ਵੰਡਣ ਵਾਲਾ. ਦੇਖੋ, ਭਾਜਕ। ੨. ਸੇਵਾ ਕਰਨ ਵਾਲਾ। ੩. ਉਪਾਸਕ.


ਕ੍ਰਿ- ਸੇਵਨ ਕਰਨਾ। ੨. ਭਜਨ ਕਰਨਾ। ੩. ਟੁੱਟਣਾ. ਭਗਨ ਹੋਣਾ। ੪. ਅਲਗ ਹੋਣਾ. ਦੇਖੋ, ਭਜ੍ਰ ਧਾ। ੫. ਨੱਸਣਾ. ਦੌੜਨਾ.


ਭਜਨ ਕਰਦਾ। ੨. ਸੇਵਨ ਕਰਦਾ। ੩. ਭੋਗਦਾ.


ਭਜਦਾ ਹੈ. ਸਿਮਰਣ ਕਰਦਾ ਹੈ. "ਜਨ ਹਰਿ ਹਰਿ ਨਾਮੁ ਭਜਥਈ." (ਕਲਿ ਮਃ ੪)


ਸੰ. ਸੰਗ੍ਯਾ- ਪੂਜਨ। ੨. ਸੇਵਨ। ੩. ਨਾਮ ਜਪਨ. "ਗੋਬਿੰਦਭਜਨ ਬਿਨ ਬਿਰਥੇ ਸਭ ਕਾਮ." (ਸੁਖਮਨੀ) ੪. ਭੋਗਣਾ. ਮੈਥੁਨ ਕਰਨਾ. "ਤਾਹਿਂ ਭਜਨ ਕਉ ਹਾਥ ਪਸਾਰਾ। ਤਬ ਤ੍ਰਿਯ ਤਾਹਿਂ ਜੂਤੀਅਨ ਮਾਰਾ." (ਚਰਿਤ੍ਰ ੪੭) ੫. ਵੰਡਣਾ. ਤਕਸੀਮ ਕਰਨਾ। ੬. ਧਾਰਣ (ਧਾਰਨ) ਕਰਨਾ. "ਸੇਸ ਨਿਹਾਰਕੈ ਮੌਨ ਭਜੈ ਹੈ." (ਕ੍ਰਿਸਨਾਵ) ਚੁੱਪ ਵੱਟਦਾ ਹੈ. "ਮਨ ਰੇ! ਸਦਾ ਭਜਹੁ ਹਰਿਸਰਣਾਈ." (ਸ੍ਰੀ ਮਃ ੩)