اُ توں شروع ہون والے پنجابی لفظاں دے معنےਦ

ਸੰਗ੍ਯਾ- ਦ੍ਵੈਤਭਾਵ. ਆਪਣੇ ਅਤੇ ਬੇਗਾਨੇ ਦਾ ਭਾਵ (ਖਿਆਲ). ਪਾਰਬ੍ਰਹਮ੍‍ ਨਾਲ ਕਿਸੇ ਹੋਰ ਸ਼ਰੀਕ ਨੂੰ ਮੰਨਣ ਦਾ ਭਾਵ. "ਸਾਧ ਸੰਗਿ ਦੁਤੀਆਭਾਉ ਮਿਟਾਇ." (ਗਉ ਥਿਤੀ ਮਃ ੫)


ਸੰਗ੍ਯਾ- ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਉਸ ਸ਼ਬਦ ਦੀ ਸੰਗਯਾ, ਜਿਸ ਦਾ ਦੋ ਦੋ ਤੁਕਾਂ ਤੇ ਅੰਗ ਹੋਵੇ. ਦੇਖੋ, ਦੁਪਦੇ.


ਦੋ ਤ੍ਰੁਟਿ. ਦੋ ਦਾ ਘਾਟਾ। ੨. ਕਮੀ. ਨਯੂਨਤਾ. "ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ." (ਰਾਮ ਮਃ ੫) ਧਰਮ ਦਾ ਇੱਕ ਪੈਰ ਘਟ ਗਿਆ। ੩. ਦੁਵਿਧਾ. ਦ੍ਵੈਤਭਾਵ। ੪. ਦੋ ਵਿੱਚ ਹੋਈ ਵਿੱਥ. ਭਾਵ- ਫੁੱਟ ਦਾ ਖ਼ਿਆਲ. ਨਾਚਾਕੀ.


ਦੋ- ਦਲ. ਦੋ ਫ਼ੌਜਾਂ। ੨. ਦੋ ਪੁਤ੍ਰ (ਪੱਤੇ). ੩. ਦੁਰ੍‍ਦਲ. ਜਿਸ ਦਾ ਦਲਣਾ ਔਖਾ ਹੋਵੇ.


ਦੇਖੋ, ਦੁਗਧ ਅਤੇ ਦੁੱਧ. "ਦੁਧ ਬਿਨ ਧੇਨੁ." (ਆਸਾ ਮਃ ੧) ੨. ਸਿੰਧੀ. ਦਹੀ. ਦਧਿ. ਡੁਧੁ.


ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ.