اُ توں شروع ہون والے پنجابی لفظاں دے معنےਅ

ਸੰ. अध्रव. ਵਿ- ਨਾ ਧ੍ਰੁਵ (ਇਸਥਿਤ). ਚੰਚਲ। ੨. ਨਾ ਪਾਇਦਾਰ. ਅਨਿੱਤ. ਬਿਨਸਨਹਾਰ.#"ਸਭ ਅਧ੍ਰਵ ਡਿਠੇ ਜੀਉ ਤਾ ਚਰਨਕਮਲ ਚਿਤੁ ਲਾਇਆ." (ਸੂਹੀ ਛੰਤ ਮਃ ੫)


ਸੰ. अन्. ਧਾ- ਜਾਣਾ. ਸਮਰਥ ਹੋਣਾ. ਲੈ ਜਾਣਾ। ੨. ਵ੍ਯ- ਨਿਸੇਧ ਬੋਧਕ. ਇਹ ਸ਼ਬਦਾਂ ਦੇ ਪਹਿਲੇ ਲਗਕੇ ਨਾਂ (ਨਹੀਂ) ਪ੍ਰਗਟ ਕਰਦਾ ਹੈ, ਯਥਾ- ਅਨਪੜ੍ਹ, ਅਨੁਚਿਤ ਆਦਿ। ੩. ਅਨ੍ਯ. ਵਿ- ਦੂਜਾ. ਹੋਰ. "ਲੋਭੀ ਅਨ ਕਉ ਸੇਵਦੇ." (ਸ੍ਰੀ ਮਃ ੩) "ਸਾਗਰ ਬੂੰਦ ਨਹੀ ਅਨ ਹੇਰਾ." (ਬਿਲਾ ਮਃ ੫) ੪. ਸੰਗ੍ਯਾ- ਅੰਨ. ਅਨਾਜ. "ਲਾਟੂ ਮਧਾਣੀਆਂ ਅਨਗਾਹ." (ਵਾਰ ਆਸਾ) ੫. ਪ੍ਰਤ੍ਯਯ. ਜੋ ਪਦਾਂ ਦੇ ਅੰਤ ਲਗਕੇ ਕ੍ਰਿਯਾ ਦਾ ਭਾਵ ਬੋਧਨ ਕਰਦਾ ਹੈ. "ਰਖੇ ਰਖਣਹਾਰ ਆਪਿ ਉਬਾਰਿਅਨੁ."¹ (ਵਾਰ ਗੂਜ ਮਃ ੫) ੬. ਅਨੁ ਦੀ ਥਾਂ ਭੀ ਅਨ ਸ਼ਬਦ ਆਉਂਦਾ ਹੈ. ਦੇਖੋ, ਅਨਦਿਨ ਅਤੇ ਅਨੁ.


ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍‌ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ.