ਸੰ. विद् । ਧਾ- ਸਮਝਣਾ (ਜਾਣਨਾ), ਦੁਖੀ ਹੋਣਾ, ਧਿਆਨ ਕਰਨਾ, ਵਿਚਾਰ ਕਰਨਾ, ਵਾਸ ਕਰਨਾ, ਅਰਪਨ ਕਰਨਾ। ੨. ਸੰਗ੍ਯਾ- ਪੰਡਿਤ. ਵਿਦ੍ਵਾਨ.
ਸੰ. ਵਿਤਸ੍ਤਾ (ਜੇਹਲਮ) ਨਦੀ. "ਪੁਨਹ ਵਿਦਸਤਾ ਤੇ ਹੁਇ ਪਾਰ." (ਗੁਪ੍ਰਸੂ)
ਦੇਖੋ, ਬਿਦਕਣਾ. "ਤ੍ਰਾਸ ਕਰੇ ਵਾਹਨ ਤਿਂਹ ਵਿਦਕੇ." (ਗੁਪ੍ਰਸੂ)
ਸੰ. विदग्ध. ਵਿ- ਬਹੁਤ ਜਲਿਆ (ਸੜਿਆ) ਹੋਇਆ। ੨. ਪੱਕਾ ਹੋਸ਼ਿਆਰ. ਚਤੁਰ. ਦਾਨਾ। ੩. ਚਾਲਾਕ.
ਸੰ. विदग्धा. ਕਾਵ੍ਯ ਅਨੁਸਾਰ ਇੱਕ ਨਾਯਿਕਾ, ਜੋ ਬਹੁਤ ਚਾਲਾਕ ਅਤੇ ਹੋਸ਼ਿਆਰ ਹੈ, ਇਸ ਦੇ ਦੋ ਭੇਦ ਹਨ-#ੳ. ਵਚਨ ਵਿਦਗਾਧਾ, ਜੋ ਬਾਤਾਂ ਨਾਲ ਚਤੁਰਾਈ ਪ੍ਰਗਟ ਕਰੇ.#ਅ. ਕ੍ਰਿਯਾ ਵਿਦਗਧਾ, ਜੋ ਕ੍ਰਿਯਾ ਨਾਲ ਮਨ ਦੇ ਭਾਵ ਪ੍ਰਗਟ ਕਰੇ.
nan
nan