اُ توں شروع ہون والے پنجابی لفظاں دے معنےਦ

ਵਿ- ਦੋਧਾਰਾ. ਜਿਸ ਸ਼ਸਤ੍ਰ ਦੀਆਂ ਦੋ ਧਾਰਾ ਹਨ। ੨. ਦੋਹਾਂ ਲੋਕਾਂ ਦਾ ਆਧਾਰ। ੩. ਦੋ ਧਿਰਾਂ. ਦੋਵੇਂ ਪਾਸੇ। ੪. ਦੁਰ੍‍ਧਰ. ਜਿਸ ਦਾ ਧਾਰਣ ਕਰਨਾ ਔਖਾ ਹੈ.


ਵਿ- ਦੋ ਹਨ ਧਾਰਾ ਜਿਸ ਦੀਆਂ. ਦੋ ਵੱਲ ਵਾਢ ਹੈ ਜਿਸ ਦੇ. "ਕਢੀ ਸੁ ਤੇਗ ਦੁੱਧਰੰ." (ਰਾਮਾਵ) ੨. ਕ੍ਰਿ. ਵਿ- ਦੋਨੋ ਓਰ. ਦੋਹੀਂ ਪਾਸੀਂ. "ਕਰੰਤ ਘਾਵ ਦੁੱਧਰੰ." (ਕਲਕੀ) "ਬਜੰਤ ਨਾਦ ਦੁੱਧਰੰ." (ਦੱਤਾਵ) ੩. ਵਿ- ਦੁਰ੍‍ਧਸ. ਜਿਸ ਦਾ ਦਮਨ ਕਰਨਾ ਔਖਾ ਹੈ.


ਦੇਖੋ, ਦੁਰਧਰਖ.


ਵਿ- ਦੁੱਧ ਦੇਣ ਵਾਲੀ. ਲਵੇਰੀ. "ਮਰਗੀ ਦੁਧਰੀ ਬਛਰੇ ਅਰੁ ਬਾਂਝਾ." (ਕ੍ਰਿਸ਼ਨਾਵ) ੨. ਦੋ ਧਾਰੀ. ਦੋ ਧਾਰ ਵਾਲੀ ਤਲਵਾਰ। ੩. ਦੇਖੋ, ਦੁੱਧਰੀ.


ਵਿ- ਦੋ ਧਾਰੀ। ੨. ਦੁਰ੍‍ਧਰ੍ਸੀ. ਜੋ ਸ਼ਤ੍ਰੂਆਂ ਕਰਕੇ ਦਬਾਈ ਨਹੀਂ ਜਾ ਸਕਦੀ. "ਸੁ ਪ੍ਰਭਾ ਦੁੱਧਰੀ." (ਪਾਰਸਾਵ) ੩. ਦੇਖੋ, ਦੁੱਧਰੀ.


ਵਿ- ਦੁਧ ਜੇਹੇ ਵਰਣ (ਰੰਗ) ਵਾਲਾ. ਚਿੱਟੇ ਰੰਗਾ. "ਭਏ ਕੇਸ ਦੁਧਵਾਨੀ." (ਸੋਰ ਭੀਖਨ)


ਵਿ- ਦੋਹਨ ਕੀਤਾ. ਚੋਇਆ. "ਦੁਧਾ ਬਣੀ ਨ ਆਵਈ." (ਸੂਹੀ ਫਰੀਦ) ਦੋਹਨ ਕੀਤਾ ਦੁੱਧ, ਮੁੜ ਥਣਾਂ ਵਿਚ ਨਹੀਂ ਪੈਂਦਾ। ੨. ਦ੍ਵਿਧਾ. ਦੋ ਖੰਡਾਂ ਵਿੱਚ. ਦੋ ਟੁਕੜੇ. "ਕੋਪ ਮਲੇਛਨ ਕੀ ਪ੍ਰਤਨਾ ਸੁ ਦੁਧਾ ਕਰਕੈ ਸਤਧਾ ਕਰਡਾਰੀ." (ਕ੍ਰਿਸਨਾਵ)