اُ توں شروع ہون والے پنجابی لفظاں دے معنےਵ

ਸੰ. ਵਿਦਰ੍‍ਭ. ਉਹ ਥਾਂ ਜਿੱਥੇ ਦੱਭ ਨਾ ਹੋਵੇ। ੨. ਨਾਗਪੁਰ ਅਤੇ ਉਸ ਦਾ ਆਸ ਪਾਸ ਦਾ ਦੇਸ਼. ਬੈਰਾਰ। ੩. ਵਿਦਰ੍‍ਭ ਦੇਸ਼ ਦੇ ਲੋਕ.


ਭੀਸਮਕ ਦੀ ਪੁਤ੍ਰੀ ਅਤੇ ਰਾਜਾ ਨਲ ਦੀ ਰਾਣੀ ਦਮਯੰਤੀ, ਜੋ ਵਿਦਰਭ ਵਿੱਚ ਪੈਦਾ ਹੋਈ.


ਰਾਜਾ ਭੀਸਮਕ ਦਮਯੰਤੀ ਦਾ ਪਿਤਾ, ਜੋ ਵਿਦਰ੍‍ਭ ਦਾ ਰਾਜਾ ਸੀ।


ਸੰਗ੍ਯਾ- ਵੈਰਭਾਵ. ਸ਼ਤ੍ਰੁਤਾ. ਦੁਸ਼ਮਨੀ.


ਸੰ. ਸੰਗ੍ਯਾ- ਲਾਲਰੰਗਾ ਸੋਨਾ। ੨. ਅਨਾਰਦਾਣਾ। ੩. ਚਣਾ. ਛੋਲਾ। ੪. ਵਿ- ਜਿਸ ਦੇ ਦਲ (ਪੱਤਾ) ਨਹੀਂ.


ਸੰ. विद्बस्. ਵਿ- ਬਹੁਤ ਚੰਗੀ ਤਰ੍ਹਾਂ ਜਾਣਨ ਵਾਲਾ. ਵਿਦ੍ਵਾਨ. ਪੂਰਾ ਗਿਆਨੀ। ੨. ਆਤਮਤਤ੍ਵ ਜਾਣਨ ਵਾਲਾ.


ਸੰਗ੍ਯਾ- ਵਿਦ੍ਵਾਨ ਹੋਣ ਦਾ ਭਾਵ. ਪਾਂਡਿਤ੍ਯ. Erudition.


ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ.