اُ توں شروع ہون والے پنجابی لفظاں دے معنےਅ

ਵਿ- ਅਸ਼ੰਖ. ਅਗਣਿਤ. ਬੇਸ਼ੁਮਾਰ. "ਅਨਸੰਖ ਅਛੂਹਨਿ ਸੰਗ ਦਲੰ." (ਦੱਤਾਵ) ਦੇਖੋ, ਸੰਖ.


ਸੰ. ਅਨਾਹਤ. ਵਿ- ਆਹਤ (ਚੋਟ ਲਾਏ) ਬਿਨਾ. ਬਿਨਾ ਆਘਾਤ. "ਦਰਿ ਵਾਜਹਿ ਅਨਹਤ ਵਾਜੇ ਰਾਮ." (ਵਡ ਛੰਤ ਮਃ ੫) ਦੇਖੋ, ਅਨਹਤ ਸ਼ਬਦ.


ਸੰ. ਅਨਾਹਤ ਨਾਦ.¹ ਸੰਗ੍ਯਾ ਉਹ ਸ਼ਬਦ ਜੋ ਕਿਸੇ ਆਘਾਤ (ਪ੍ਰਹਾਰ) ਤੋਂ ਨਹੀਂ ਪੈਦਾ ਹੋਇਆ. ਯੋਗਮਤ ਅਨੁਸਾਰ ਓਹ ਸ਼ਬਦ, ਜੋ ਦਸ਼ਮਦ੍ਵਾਰ ਵਿੱਚ ਯੋਗੀ ਸੁਣਦੇ ਹਨ.#"ਪ੍ਰਥਮੇ ਭ੍ਰਮਰਗੁੰਜਾਰ ਸੰਖਧੁਨਿ ਦੁਤਿਯ ਕਹਿੱਜੈ,#ਤ੍ਰਿਤਿਯ ਬਜੈ ਮਿਰਦੰਗ ਚਤੁਰਥਹਿ ਤਾਲ ਸੁਨਿੱਜੈ,#ਪੰਚਮ ਘੰਟਾ ਨਾਦ ਖਸ੍ਟ ਬੀਣਾਧੁਨਿ ਹੋਈ,#ਸਪ੍ਤਮ ਬਾਜੈ ਭੇਰਿ ਅਸ੍ਟਮੰ ਦੁੰਦਭਿ ਜੋਈ,#ਨਵਮੋ ਗਰਜ ਸਮੁਦ੍ਰ ਕੀ ਦਸ਼ਮ ਮੇਘ ਘੋਖਹਿਂ ਗੁਨੈ,#ਕਹਿ "ਸੁੰਦਰ" ਅਨਹਤਸ਼ਬਦ ਕੋ ਦਸ ਪ੍ਰਕਾਰ ਜੋਗੀ#ਸੁਨੈ." (ਸੁੰਦਰਵਿਲਾਸ)#੨. ਗੁਰੁਮਤ ਅਨੁਸਾਰ ਆਤਮ ਮੰਡਲ ਦਾ ਸੰਗੀਤ, ਜੋ ਕੰਨਾਂ ਦਾ ਵਿਸਾ ਨਹੀਂ. ਨਾਮਅਭਾ੍ਯਾਸੀ ਨੂੰ ਚਿੱਤ ਦੀ ਏਕਾਗ੍ਰਤਾ (ਸਮਾਧਿ) ਵਿੱਚ ਇਸ ਦਾ ਅਨੁਭਵ ਹੁੰਦਾ ਹੈ. "ਅਨਹਤਾ ਸ਼ਬਦ ਬਾਜੰਤ ਭੇਰੀ." (ਸੋਹਿਲਾ) ੩. ਇਲਹਾਮ. ਸ਼ੁੱਧ ਚਿੱਤ ਵਾਲੇ ਆਚਾਰਯ ਨੂੰ ਪ੍ਰਾਪਤ ਹੋਇਆ ਅਕਾਲੀ ਹੁਕਮ.


ਦੇਖੋ, ਅਨਹਤ. "ਅਨਹਦ ਬਾਣੀ ਪਾਈਐ ਤਹਿ ਹਉਮੈ ਹੋਇ ਬਿਨਾਸ." (ਸ੍ਰੀ ਮਃ ੧) ੨. ਵਿ- ਬਿਨਾ ਹੱਦ ਅਪਾਰ. "ਅਨਹਦ ਰੂਪ ਅਨਾਹਤ ਬਾਨੀ." (ਅਕਾਲ) ੩. ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਅਕਰਾ" "ਅਣਕਾ" "ਅਨੁਭਵ" "ਸ਼ਸ਼ਿਵਦਨਾ" "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨ. ਯ. , .#ਉਦਾਹਰਣ-#ਸਤਜੁਗ ਆਯੋ। ਸਭ ਸੁਨਪਾਯੋ।#ਮੁਨਿ ਮਨ ਭਾਯੋ। ਗੁਨਿ ਗਨ ਗਾਯੋ. (ਕਲਕੀ)


ਦੇਖੋ, ਅਨਹਤ ਨਾਦ. "ਅਨਹਦ ਸਬਦ ਬਜਹਿ ਦਰਬਾਰੇ." (ਭੈਰ ਮਃ ੫)#"ਅਨਹਦ ਧੁਨੀ ਦਰਿ ਵਜਦੇ." (ਸ੍ਰੀ ਮਃ ੫) "ਅਨਹਦਬਾਣੀ ਸਬਦੁ ਵਜਾਏ" (ਗਉ ਅਃ ਮਃ ੩)


ਸੰਗ੍ਯਾ- ਹਿਤ ਦੇ ਵਿਰੁੱਧ. ਬੁਰਿਆਈ. ਹਾਨੀ. ਅਪਕਾਰ. ਵਿਰੋਧ.


ਵਿ- ਨਾ ਹੋਣ ਵਾਲੀ. ਅਸੰਭਵ. ਨਾਮੁਮਕਿਨ. "ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਇ." (ਸ. ਮਃ ੯)