اُ توں شروع ہون والے پنجابی لفظاں دے معنےਵ

ਸੰ. विद्बिष्. ਵਿ- ਬਹੁਤ ਦ੍ਵੇਸ (ਵੈਰ) ਕਰਨ ਵਾਲਾ ੨. ਸੰਗ੍ਯਾ- ਵੈਰੀ. ਦੁਸ਼ਮਨ.


ਸੰ. विद्बेषिन्. ਵਿ- ਵੈਰ (ਦ੍ਹੋਸ਼) ਕਰਨ ਵਾਲਾ. ਦੁਸ਼ਮਨ.


ਦੇਖੋ, ਵਿੰਦ੍ਵਸ.


ਵਿ- ਵਿਦ੍ਯਾਵੰਤ. ਵਿਦ੍ਵਾਨ। ੨. ਵਿਦ੍ਯਮਾਨ. ਪ੍ਰਤੱਖ. "ਦਰਸ ਦੇਤ ਵਿਦਵੰਤ ਸੋਇ." (ਗੁਵਿ ੧੦)


ਅ਼. [وِدع] ਵਿਦਾਅ਼. ਸੰਗ੍ਯਾ- ਰਵਾਨਗੀ. ਪ੍ਰਸਥਾਨ। ੨. ਵਿਦਾਇਗੀ. "ਆਪੇ ਵਿਦਾ ਕਰਾਵੈ." (ਮਃ ੪. ਵਾਰ ਬਿਹਾ) ੩. ਸੰ. ਵਿਦਾ. ਬੁੱਧਿ. ਅਕਲ.


ਫ਼ਾ. [وِدعگشت] ਵਿਦਾ ਹੋਇਆ.