اُ توں شروع ہون والے پنجابی لفظاں دے معنےਅ

ਵਿ- ਨਾ ਹੋਣ ਯੋਗ੍ਯ. ਅਸੰਭਵ "ਹੋਵਨ ਕਉਰਾ ਅਨਹੋਵਨ ਮੀਠਾ." (ਬਿਲਾ ਮਃ ੫) ਭਾਵ- ਮੌਤ ਕੌੜੀ, ਜੀਵਨ ਮਿੱਠਾ। ੨. ਸੰਗ੍ਯਾ- ਅਣਹੋਂਦ. ਅਭਾਵ.


ਸੰ. ਵਿ- ਅਧਮ ਨੀਚ। ੨. ਸੰ. ਅਨੇਕ. ਨਾ- ਇੱਕ. ਬਹੁਤ। ੩. ਸੰ. ਆਨਕ. ਸੰਗ੍ਯਾ- ਛੋਟਾ ਨਗਾਰਾ. "ਅਨਕ ਤੂਰ ਭੇਰੀ ਪਣਵ." (ਚਰਿਤ੍ਰ ੧) ੪. ਅ਼. [انق] ਅਨਕ਼. ਸੰਗ੍ਯਾ- ਖੁਸ਼ੀ. ਪ੍ਰਸੰਨਤਾ। ੫. ਵਿ- ਆਨੰਦ. ਪ੍ਰਸੰਨ. ਖੁਸ਼.


ਦੇਖੋ, ਉਦਯ ਸਿੰਘ.


ਸੰਗ੍ਯਾ- ਆਨਕਦੁੰਦੁਭੀ (ਵਸੁਦੇਵ) ਦਾ ਪੁਤ੍ਰ. ਕਿਸਨ ਦੇਵ. (ਸਨਾਮਾ)


ਸੰਗ੍ਯਾ- ਆਨਕਦੁੰਦੁਭੀ (ਵਸੁਦੇਵ) ਦਾ ਪੁਤ੍ਰ ਕ੍ਰਿਸਨ. ਦੇਵ, ਉਸ ਦੀ ਬੱਲਭਾ (ਪਿਆਰੀ) ਜਮੁਨਾ, ਉਸ ਤੋਂ ਪੈਦਾ ਹੋਇਆ ਘਾਸ, ਉਸ ਨੂੰ ਚਰਨ ਵਾਲਾ ਮ੍ਰਿਗ, ਉਸ ਦਾ ਨਾਇਕ (ਸ੍ਵਾਮੀ) ਸ਼ੇਰ, ਉਸ ਦੀ ਵੈਰਣ ਬੰਦੂਕ. (ਸਨਾਮਾ)


ਦੇਖੋ, ਆਨਕਦੁੰਦਭੀ.


ਸੰ. ਅਨੇਕਪ. ਸੰਗ੍ਯਾ- ਇੱਕ ਅੰਗ ਨਾਲ ਨਾ ਪੀਣ ਵਾਲਾ. ਸੁੰਡ ਅਤੇ ਮੂੰਹ ਦੋਹਾਂ ਨਾਲ ਪੀਣ ਵਾਲਾ. ਹਾਥੀ. (ਸਨਾਮਾ)


ਸੰਗ੍ਯਾ- ਅਨੇਕਪ (ਹਾਥੀਆਂ) ਦੀ ਸੈਨਾ. (ਸਨਾਮਾ) ਦੇਖੋ, ਅਨਕਪ.