اُ توں شروع ہون والے پنجابی لفظاں دے معنےਚ

ਫ਼ਾ. [چوُ] ਵ੍ਯ- ਜਬ. ਜਦ।੨ ਤਬ. ਤਦ। ੩. ਇਸ ਤਰਾਂ. ਇਵੇਂ। ੪. ਵਾਂਙ. ਵਾਕਰ.


ਸੰ. चुष् ਧਾ- ਚੂਸਣਾ, ਚੋਸਣ ਕਰਨਾ.


ਲਹੌਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਛਾਂਗਾਮਾਂਗਾ ਰੇਲਵੇ ਸਟੇਸ਼ਨ ਤੋਂ ੮. ਮੀਲ ਦੱਖਣ ਹੈ. ਇਸ ਥਾਂ ਦੇ ਰਹਿਣ ਵਾਲੇ ਸੇਠੀ ਜਾਤਿ ਦੇ ਉਗਵੰਦਾ (ਗੋਬਿੰਦਾ) ਅਤੇ ਸਭਾਗਾ ਸ੍ਰੀ ਗੁਰੂ ਅਰਜਨਦੇਵ ਜੀ ਦੇ ਅਨੰਨਸਿੱਖ ਹੋਏ ਹਨ. ਉਨ੍ਹਾਂ ਦੀ ਵੰਸ਼ ਵਿੱਚੋਂ ਹੁਣ ਬਸਾਖੀ ਤੇ ਸਲਾਮਤ ਦੁਕਾਨਦਾਰ ਹਨ.


ਚੂਹੇ ਮਾਰ. ਦੇਖੋ, ਮੂਸ਼ਖ਼ੋਰ.


ਸੰ. ਚ੍ਯੁਤਹਰਾ. ਸ਼ਰੀਰ ਤੋਂ ਡਿਗਿਆ ਮਲ ਮੂਤ੍ਰ ਲੈ ਜਾਣ ਵਾਲਾ. ਭੰਗੀ. ਚੂਹੜਾ. ਖ਼ਾਕਰੋਬ.