ਸੰ. ਅਨਾਚਾਰ ਸੰਗ੍ਯਾ- ਬਦਚਲਨੀ. ਦੁਰਾਚਾਰ.
ਸੰ. अनाचिरन्- ਅਨਾਚਾਰੀ. ਵਿ- ਦੁਰਾਚਾਰੀ. ਬੁਰੇ ਚਾਲਚਲਨ ਵਾਲਾ. "ਅਨਚਾਰੀ ਕਾ ਧਾਨ." (ਸਵਾ ਮਃ ੩)
ਵਿ- ਚੇਤਨਾ ਰਹਿਤ. ਜੜ੍ਹ। ੨. ਕ੍ਰਿ. ਵਿ- ਅਚਾਨਕ. ਅੱਚਣਚੇਤ. "ਜਾਇ ਲਗੀ ਹਰਿ ਕੋ ਅਨਚੇਤ." (ਕ੍ਰਿਸਨਾਵ)
ਵਿ- ਅਕ੍ਸ਼੍ਯ. ਜੋ ਕ੍ਸ਼ੀਣ (ਨਾਸ਼) ਨਹੀਂ ਹੁੰਦਾ. ਜੋ ਛਿਜਦਾ ਨਹੀਂ. "ਅਨਛਿੱਜ ਤੇਜ ਉਦਾਰ." (ਅਕਾਲ)
ਵਿ- ਜਾਣਨ ਤੋਂ ਬਿਨਾ. ਗ੍ਯਾਨ ਰਹਿਤ. ਮੂਰਖ. ਅਗ੍ਯਾਨੀ.
ਕ੍ਰਿ. ਵਿ- ਅਗ੍ਯਾਨ ਕਰਕੇ. ਅਨਜਾਨ ਪਨ ਸੇ. ਅੰਞਾਣ ਪੁਣੇ ਨਾਲ "ਅਨਜਾਨਤ ਬਿਖਿਆ ਮਹਿ ਰਚੈ." (ਸੁਖਮਨੀ)
ਵਿ- ਅਜੇ੍ਯ. ਜੋ ਜਿੱਤਿਆ ਨਹੀਂ ਜਾ ਸਕਦਾ. "ਇਮ ਕਪਟ ਦੇਵ ਅਨਜੇਵ ਨ੍ਰਿਪ, ਜਦਿਨ ਝਟਕ ਦੈ ਧਾਇ ਹੈ." (ਪਾਰਸਾਵ) ੨. ਜੋ ਜੇਮਨ (ਖਾਧਾ) ਨਹੀਂ ਜਾ ਸਕਦਾ।
nan
ਵਿ- ਝੰਝਾ (ਕਾਂਬੇ) ਬਿਨਾ. ਅਕੰਪ. ਅਡੋਲ. "ਅਨਝੰਝ ਗਾਤ." (ਜਾਪੁ) ਦੇਖੋ, ਝੰਝ.
nan
ਸੰਗ੍ਯਾ- ਅਨ੍ਰਿਤ. ਝੂਠ। ੨. ਅਨੀਤਿ। ੩. ਵਿ- ਜੋ ਨਟਦਾ (ਮੁੱਕਰਦਾ) ਨਹੀਂ। ੪. ਨਾ ਟਲਣ ਵਾਲਾ. "ਅਨੱਟ ਸੁੱਖਲੰ." (ਗ੍ਯਾਨ) ਨਿੱਤ ਸੁਖ.
ਵਿ- ਅਣਡਿੱਠ. ਅਣਦੇਖਿਆ.