ਸੰ. ਸੰਗ੍ਯਾ. ਆਨੰਦ. ਪ੍ਰਸੰਨਤਾ. ਖ਼ੁਸ਼ੀ. "ਅਨਦ ਸੂਖ ਮੰਗਲ ਬਨੇ." (ਬਿਲਾ ਮਃ ੫) ੨. ਸੁਖ। ੩. ਦੇਖੋ, ਅਣਦ.
ਵਿ- ਆਨੰਦ ਦੀ ਜੜ. ਆਨੰਦ ਦਾ ਮੁੱਢ. "ਅਨਦਮੂਲ ਧਿਆਇਓ ਪੁਰਖੋਤਮੁ." (ਬਿਲਾ ਮਃ ੪)
ਵਿ- ਆਨੰਦ ਸ੍ਵਰੂਪ. ਆਨੰਦ ਹੈ ਜਿਸ ਦਾ ਸ੍ਵਰੂਪ ਲਕ੍ਸ਼੍ਣ (ਜ਼ਾਤੀ ਸਿਫ਼ਤ) "ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫)
ਵਿ- ਨਾ ਦੇਣ ਵਾਲਾ. "ਅਨਦਾਇਕ ਤਿਹ ਪੁਤ੍ਰ ਨ ਪਿਤ ਕੋ ਬਧ ਕਿਯੋ." (ਚਰਿਤ੍ਰ ੨੬੬) ੨. ਅੰਨਦਾਤਾ.
ਸੰਗ੍ਯਾ- ਆਨੰਦਤਾ. ਪ੍ਰਸੰਨਤਾ. "ਹਰਿ ਆਰਾਧੇ ਅਰੋਗ ਅਨਦਾਈ." (ਸੋਰ ਮਃ ੫) ੨. ਦੇਖੋ ਅੰਨਦਾਤਾ। ੩. ਨਾ ਦੇਣ ਵਾਲਾ.
nan
nan
ਸੰ. ਅਨੁਦਿਨ. ਕ੍ਰਿ. ਵਿ- ਪ੍ਰਤਿਦਿਨ. ਹਰਰੋਜ਼ ਭਾਵ- ਨਿਰੰਤਰ (ਲਗਾਤਾਰ). ਨਿੱਤ. ਸਦਾ. "ਅਨਦਿਨੋ ਮੋਹਿ ਆਹੀ ਪਿਆਸਾ." (ਸੋਹਿਲਾ) "ਅਨਦਿਨੁ ਸਹਸਾ ਕਦੇ ਨ ਚੂਕੈ." (ਬਿਹਾ ਵਾਰ ਮਃ ੩)
ਦੇਖੋ, ਅਨੰਦ. "ਅਨਦੁ ਕਰੈ ਸਾਸਿ ਸਾਸਿ ਸਮਾਰੈ." (ਆਸਾ ਮਃ ੫)
ਵਿ- ਅਦ੍ਰਿਸਟ. ਨਾ ਦੇਖਿਆ ਹੋਇਆ. ਅਣਡਿੱਠ.
ਸੰ. ਪ੍ਰਲਯ (ਪਰਲੋਂ). ਜਗਤ ਦੇ ਲੋਪ ਹੋਣ ਦੀ ਹਾਲਤ. "ਆਵਨੁ ਜਾਵਨ ਦ੍ਰਿਸਟਿ ਅਨਦ੍ਰਿਸਟਿ." (ਸੁਖਮਨੀ)
ਸੰ. ਅਨਾਧਾਰ. ਵਿ- ਆਧਾਰ ਰਹਿਤ. "ਅਨਧਰ ਪ੍ਰਮਾਥ." (ਦੱਤਾਵ) ੨. ਅਨ- ਧਰ. ਜੋ ਫੜਿਆ ਨਾ ਸਕੇ. ਜੋ ਰੋਕਿਆ ਨਾ ਜਾਵੇ. "ਇਹ ਭਾਂਤ ਨਿੰਦ ਅਨਧਰ ਸੁਭਟ." (ਪਾਰਸਾਵ)