ਦੇਖੋ, ਕਹ੍ਯੋਨ.
ਅ਼. [قہر] ਕ਼ਹਰ. ਸੰਗ੍ਯਾ- ਕ੍ਰੋਧ. ਗੁੱਸਾ। ੨. ਜੁਲਮ. ਜਬਰ। ੩. ਸਜ਼ਾ. ਦੰਡ। ੪. ਸੰਕਟ. ਮੁਸੀਬਤ। ੫. ਦੁੱਖ.
ਕ੍ਰਿ- ਕਰਾਹਨਾ. ਦੁੱਖ ਨਾਲ ਹੈ ਹੈ ਕਰਨਾ. ਦੀਨ ਹੋ ਕੇ ਪੁਕਾਰਨਾ। ੨. ਦੁਖ ਭੋਗਣਾ. "ਬਸਤ੍ਰ ਨ ਪਹਿਰੈ ਅਹਿਨਿਸ ਕਹਰੈ." (ਵਾਰ ਆਸਾ) ਦੇਖੋ, ਕਹਰ.
ਵਿ- ਕਹਰ (ਕ੍ਰੋਧ) ਵਾਲਾ. ਕ੍ਰੋਧੀ. "ਮਹਾਂ ਬੀਰ ਕਹਰੀ ਦੁਪਹਰੀ ਕੋ ਭਾਨੁ ਮਾਨੋ." (ਚੰਡੀ ੧) ੨. ਸੰਗ੍ਯਾ- ਇੱਕ ਰਾਜਪੂਤ ਗੋਤ੍ਰ.
ਦੇਖੋ, ਕਹਰ. "ਜਹਰੁ ਕਹਰੁ ਸਵਾ ਪਹਰੁ." (ਸਵਾ ਮਃ ੧)
ਸੰਗ੍ਯਾ- ਤਾਪ. ਦੁੱਖ। ੨. ਵਿ- ਵ੍ਯਾਕੁਲ. ਘਬਰਾਇਆ ਹੋਇਆ. "ਕੂਰਮ ਕਹਲ ਫਨੀਫਨ ਨਸਕਤ ਹੈ." (ਕਵਿ ੫੨) ਜ਼ਮੀਨ ਹੇਠ ਦਾ ਕੱਛੂ ਘਬਰਾ ਜਾਂਦਾ ਹੈ। ੩. ਦੇਖੋ, ਕਾਹਲ। ੪. ਦੇਖੋ, ਕਹਿਲ.
ਬਿਹਾਰ ਵਿੱਚ ਭਾਗਲਪੁਰ ਤੋਂ ਦਸ ਕੋਹ ਚੜ੍ਹਦੇ ਵੱਲ ਇੱਕ ਨਗਰ, ਇਸ ਥਾਂ ਗੁਰੂ ਤੇਗ ਬਹਾਦੁਰ ਸਾਹਿਬ ਵਿਰਾਜੇ ਹਨ. ਗੁਰੁਦ੍ਵਾਰਾ ਪਟਨੇ ਸਾਹਿਬ ਦੇ ਮਹੰਤ ਦੀ ਨਿਗਰਾਨੀ ਵਿੱਚ ਹੈ.
ਰਿਆਸਤ ਬਿਲਾਸਪੁਰ ਦਾ ਇਲਾਕਾ. ਇਸ ਦੇ ਰਈਸ ਰਾਜਪੂਤਾਂ ਦਾ ਨਿਕਾਸ ਚਾਂਦੇਰੀ (ਮਾਲਵਾ) ਤੋਂ ਹੋਇਆ ਹੈ. ਕਹਲੂਰ ਦੇ ਰਾਜਾ ਭੀਮਚੰਦ ਨੇ ਅਕਾਰਣ ਦਸ਼ਮੇਸ਼ ਨਾਲ ਜੰਗ ਕਰਕੇ ਭਾਰਤ ਨੂੰ ਭਾਰੀ ਹਾਨੀ ਪਹੁਚਾਈ. ਦੇਖੋ, ਬਿਲਾਸਪੁਰੇ ਅਤੇ ਭੀਮਚੰਦ.
ਕਥਨ ਕੀਤਾ. ਕਿਹਾ। ੨. ਕ੍ਰਿ. ਵਿ- ਕੁਤ੍ਰ. ਕਹਾਂ. ਕਿੱਥੇ. ਸੰ. ਕੁਹ੍ਯਾ- "ਕਹਾ ਸੁਖੇਲ ਤਬੇਲਾ ਘੋੜੇ?" (ਆਸਾ ਅਃ ਮਃ ੧) ੩. ਕ੍ਯੋਂ. ਕਿਸ ਲਈ. "ਸਿਮਰਤ ਕਹਾ ਨਹੀ." (ਸੋਰ ਮਃ ੯) ੪. ਸਰਵ- ਕਿਸ. "ਆਨ ਕਹਾ ਪਹਿ ਜਾਵਹੁ?" (ਸਾਰ ਮਃ ੫)
ਕ੍ਰਿ- ਕਥਨ ਕਰਾਉਣਾ. ਅਖਵਾਉਣਾ.
nan