ਸੰਗ੍ਯਾ- ਖੱਟਾ ਰਸ. ਖੱਟਾਪਨ.
nan
ਸਮਾਇਆ. ਮਿਲਿਆ. ਦੇਖੋ, ਖਟਾਉਣਾ. "ਜਿਉ ਜਲ ਮਹਿ ਜਲ ਆਇ ਖਟਾਨਾ." (ਸੁਖਮਨੀ) "ਮਿਲਿ ਜਲ ਜਲਹਿ ਖਟਾਨਾ ਰਾਮ." (ਵਡ ਛੰਤ ਮਃ ੫) ਦੇਖੋ, ਖੱਟ ਧਾ.
ਪਸੰਦ ਆਈ. ਰੁਚੀ. "ਜਨ ਕੀ ਧੂਰਿ ਮਨਿ ਮੀਠ ਖਟਾਨੀ." (ਗਉ ਮਃ ੫) "ਤਉ ਬਿਧਿ ਨੀਕੀ ਖਟਾਨੀ." (ਧਨਾ ਮਃ ੫) "ਮਨਿ ਤਨਿ ਚਰਨ ਖਟਾਨੀ." (ਆਸਾ ਮਃ ੫) ਦੇਖੋ, ਖੱਟ ਧਾ.
nan
ਸੰਗ੍ਯਾ- ਖੱਟੀ. ਕਮਾਈ. "ਤੋਟਿ ਨ ਆਵੈ ਖਟੀਐ." (ਵਾਰ ਰਾਮ ੩)
nan
ਸੰ. खटवा ਖਟ੍ਵਾ. ਮੰਜਾ. ਖਾਟ। ੨. ਸੰ. खाटि ਖਾਟਿ. ਸਿੜ੍ਹੀ. ਮੁਰਦਾ ਲੈ ਜਾਣ ਦੀ ਅਰਥੀ. "ਖਟੀਆ ਲੇ ਗਏ ਭਾਈ." (ਆਸਾ ਕਬੀਰ) ੩. ਖੱਟੀ. ਕਮਾਈ. "ਇਤਨਕੁ ਖਟੀਆ ਗਠੀਆ ਮਟੀਆ." (ਕੇਦਾ ਕਬੀਰ) ਇਤਨੀ ਖੱਟੀ ਹੈ ਇਤਨੀ ਪੱਲੇ ਹੈ ਇਤਨੀ ਦੱਬੀ ਹੋਈ ਹੈ.