اُ توں شروع ہون والے پنجابی لفظاں دے معنےਘ

ਸੰਗਯਾ- ਅਨੁ. ਧਮਾਕਾ। ੨. ਛਣਕਾਰ. "ਘੁੰਘਰੂ ਘਮੰਕਤ ਸਜਾਏ ਬੀਚ ਗਰ ਕੇ." (ਗੁਪ੍ਰਸੂ) ੩. ਦੇਖੋ, ਘਮਕਾਰ.


ਸੰ. धर्मचक्र ਘਰ੍‍ਮਚਕ੍ਰ. ਸੰਗ੍ਯਾ- ਸੂਰਜ. ਮਾਰਤੰਡ. "ਘਮੰਚਕ੍ਰ ਚਕ੍ਰੰ ਫਿਰੀ ਰਾਮ ਦੋਹੀ." (ਰਾਮਾਵ) ਜਿੱਥੋਂ ਤੀਕ ਸੂਰਜ ਦਾ ਰਥ ਫਿਰਦਾ ਹੈ ਓਥੋਂ ਤੀਕ ਰਾਮ ਦੀ ਆਗ੍ਯਾ ਚੱਲੀ.


ਸੰਗ੍ਯਾ- ਅਭਿਮਾਨ. ਅਹੰਕਾਰ.


ਕਾਂਗੜੇ ਦਾ ਕਟੋਚ ਰਾਜਾ, ਜਿਸ ਦਾ ਜਿਕਰ ਆਨੰਦਪੁਰ ਦੇ ਜੰਗ ਵਿੱਚ ਕਈ ਵਾਰ ਆਇਆ ਹੈ.


ਵਿ- ਅਭਿਮਾਨੀ. ਅਹੰਕਾਰੀ. "ਰਣ ਮੰਡ ਉਦੰਡ ਘਮੰਡਿਤ ਚੰਡ." (ਨਾਪ੍ਰ)


ਸੰਗ੍ਯਾ- ਉੱਚ ਅਸਥਾਨ (ਆਕਾਸ਼) ਵਿੱਚ ਹੈ ਨਿਵਾਸ ਜਿਸ ਦਾ, ਮੇਘ. ਬੱਦਲ. ਦੇਖੋ, ਉੱਚਾ ਘਰ ਅਤੇ ਨਿਰਣਉ.